29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਪੈਟਰੋਲ ਤੇ ਡੀਜ਼ਲ ਦੀਆ ਕੀਮਤਾਂ ਵਧਾਉਣਾ ਲੋਕਾਂ 'ਤੇ ਬੋਝ-ਐਡ. ਰੋਹਿਤ ਜੋਸ਼ੀ

ਅਜੀਤ ਡੈਸਕ 16-05-2026
ਹੁਸ਼ਿਆਰਪੁਰ, 15 ਮਈ (ਨਰਿੰਦਰ ਸਿੰਘ ਬੱਡਲਾ, ਹਰਪ੍ਰੀਤ ਕੌਰ)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਡੈਲੀਗੇਟ ਐਡਵੋਕੇਟ ਰੋਹਿਤ ਜੋਸ਼ੀ ਨੇ ਕਿਹਾ ਕਿ ਭਾਜਪਾ ਦੀ ਕੇਂਦਰ ਸਰਕਾਰ ਵਲੋਂ ਚੋਣਾਂ ਖ਼ਤਮ ਹੰੁਦਿਆਂ ਹੀ ਫੇਰ ਤੋਂ ਆਮ ਲੋਕਾਂ 'ਤੇ ਮਹਿੰਗਾਈ ਦਾ ਬੋਝ ਪਾ ਦਿੱਤਾ ਹੈ | ਇਸ ਤੋਂ ਇਹ ਸਾਫ਼ ਦਿਸਦਾ ਹੈ ਕਿ ਇਹ ਸਰਾਸਰ ਮੋਦੀ ਸਰਕਾਰ ਦਾ ਰਾਜਨੀਤਿਕ ਖੇਡ ਸੀ | ਭਾਜਪਾ ਵਲੋਂ ਪੈਟਰੋਲ, ਡੀਜ਼ਲ, ਦੀਆ ਕੀਮਤਾਂ 3 ਰੁਪਏ ਤੋਂ ਵੱਧ ਤੇ ਸੀ. ਐਨ. ਜੀ. ਦੀ ਕੀਮਤ 'ਚ 2 ਰੁਪਏ ਵਾਧਾ ਕਰਕੇ ਦੇਸ਼ ਭਰ ਵਿਚ ਮਹਿੰਗਾਈ ਨੂੰ ਸੱਦਾ ਦਿੱਤਾ ਹੈ ਤੇ ਵੱਡੀਆਂ ਕੰਪਨੀਆਂ ਨੂੰ ਫ਼ਾਇਦਾ ਦੇਣ ਲਈ ਤੇਲ ਦੀਆ ਕੀਮਤਾਂ ਵਧਾ ਕੇ ਉਸ ਦੀ ਆਮ ਲੋਕਾਂ ਤੋਂ ਵਸੂਲੀ ਕਰਨੀ ਸ਼ੁਰੂ ਕਰ ਦਿੱਤੀ ਹੈ | ਇਸ ਮੌਕੇ ਐਡਵੋਕੇਟ ਜੋਸ਼ੀ ਨੇ ਕਿਹਾ ਕਿ ਤੇਲ ਦੀਆ ਕੀਮਤਾਂ ਵਧਣ ਨਾਲ ਮਹਿੰਗਾਈ ਹੋਰ ਵਧੇਗੀ ਅਤੇ ਇਸ ਨਾਲ ਟਰਾਂਸਪੋਰਟ, ਖੇਤੀ ਤੇ ਘਰੇਲੂ ਜੀਵਨ ਪੂਰੀ ਤਰਾ ਨਾਲ ਪ੍ਰਭਾਵਿਤ ਹੋ ਜਾਵੇਂਗਾ ਕਿਉਂਕਿ ਭਾਜਪਾ ਦੀ ਨੀਤੀ ਹਮੇਸ਼ਾ ਲੋਕ ਮਾਰੂ ਰਹੀ ਹੈ |
ਪਿਛਲੀ ਖ਼ਬਰ ਆਲ ਇੰਡੀਆ ਬੀ.ਐਸ.ਐਨ.ਐਲ. ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਅਗਲੀ ਖ਼ਬਰ ਸਰਕਾਰੀ ਸੇਵਾਵਾਂ 'ਚ ਕੰਮ ਰਹੇ ਮੁਲਾਜ਼ਮਾਂ ਨੂੰ ਪੱਕਾ ਕਰੇ ਸਰਕਾਰ-ਡਾ. ਅਜੇ ਬੱਗਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।