ਹੁਸ਼ਿਆਰਪੁਰ, 17 ਮਈ (ਬਲਜਿੰਦਰਪਾਲ ਸਿੰਘ)-ਕੇਂਦਰੀ ਜੇਲ੍ਹ ਪ੍ਰਸ਼ਾਸਨ ਨੇ ਬਾਥਰੂਮ 'ਚੋਂ ਛੁਪਾ ਕੇ ਰੱਖੇ ਦੋ ਕੀ ਪੈਡ ਮੋਬਾਈਲ ਫ਼ੋਨ ਬਰਾਮਦ ਕੀਤੇ ਹਨ | ਥਾਣਾ ਸਿਟੀ ਪੁਲਿਸ ਨੇ ਇਸ ਸੰਬੰਧੀ ਸ਼ਿਕਾਇਤ ਮਿਲਣ 'ਤੇ ਮਾਮਲਾ ਦਰਜ ਕਰ ਲਿਆ ਹੈ, ਹਾਲਾਂਕਿ ਕਿਸੇ ਨੂੰ ਨਾਮਜ਼ਦ ਨਹੀਂ ਕੀਤਾ | ਜਾਣਕਾਰੀ ਅਨੁਸਾਰ ਕੇਂਦਰੀ ਜੇਲ੍ਹ 'ਚ ਤਾਇਨਾਤ ਸਹਾਇਕ ਸੁਪਿਰਟੇਡੈਂਟ ਜਸਵੰਤ ਸਿੰਘ ਨੇ ਆਪਣੀ ਸ਼ਿਕਾਇਤ 'ਚ ਦੱਸਿਆ ਕਿ ਜੇਲ੍ਹ ਪ੍ਰਸ਼ਾਸਨ ਨੇ ਬੈਰਕ ਨੰਬਰ 3 ਦੇ ਬਾਥਰੂਮ 'ਚ ਅਚਾਨਕ ਛਾਪੇਮਾਰੀ ਕਰਕੇ ਜਾਂਚ ਕੀਤੀ ਤਾਂ ਉਥੋਂ ਕੰਧ 'ਚ ਛੁਪਾ ਕੇ ਰੱਖੇ ਦੋ ਕੀ ਪੈਡ ਮੋਬਾਈਲ ਫ਼ੋਨ ਬਰਾਮਦ ਹੋਏ | ਇਸ ਮੋਬਾਈਲ ਟੁੱਟਿਆ ਹੋਇਆ ਸੀ ਜਦਕਿ ਦੂਜੇ 'ਚ ਇਕ ਕੰਪਨੀ ਦੀ ਸਿਮ ਵੀ ਮਿਲੀ | ਸਿਟੀ ਪੁਲਿਸ ਨੇ ਉਕਤ ਸ਼ਿਕਾਇਤ 'ਤੇ ਅਣਪਛਾਤੇ ਦੇ ਖ਼ਿਲਾਫ਼ ਮਾਮਲਾ ਦਰਜ਼ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ |