28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਪੀ. ਐਮ. ਸ੍ਰੀ ਸੀ. ਸੈਕੰਡਰੀ ਸਕੂਲ ਤਲਵਾੜਾ ਦਾ ਬੋਰਡ ਨਤੀਜਾ ਸ਼ਲਾਘਾਯੋਗ ਰਿਹਾ

ਅਜੀਤ ਡੈਸਕ 18-05-2026
ਰਾਮਗੜ੍ਹ ਸੀਕਰੀ, 17 ਮਈ (ਕਟੋਚ)-ਪੀ. ਐਮ. ਸ੍ਰੀ ਸੀਨੀਅਰ ਸੈਕੰਡਰੀ ਸਕੂਲ ਤਲਵਾੜਾ 12ਵੀਂ ਬੋਰਡ ਨਤੀਜਾ ਸੋ ਫ਼ੀਸਦੀ ਰਿਹਾ ਹੈ | ਪਿ੍ੰ. ਜਪਿੰਦਰ ਕੁਮਾਰ ਨੇ ਇਸ ਸੰਬੰਧੀ ਦੱਸਿਆ ਕਿ ਵਿਗਿਆਨ, ਆਰਟਸ, ਕਾਮਰਸ ਤੇ ਵੋਕੇਸ਼ਨ ਸਟਰੀਮਾਂ ਚੱਲ ਰਹੀਆਂ ਹਨ ਤੇ ਸਾਰੀਆਂ ਸਟਰੀਮਾਂ ਦੇ ਨਤੀਜੇ ਸੋ ਫ਼ੀਸਦੀ ਰਹੇ ਹਨ | ਉਨ੍ਹਾਂ ਦੱਸਿਆ ਕਿ ਵਿਗਿਆਨ ਸਟਰੀਮ ਦੇ 81 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ ਜੋ ਸਾਰੇ ਹੀ ਸਫਲ ਹੋਏ ਹਨ | ਵਿਗਿਆਨ ਸਟਰੀਮ 'ਚ ਵਿਦਿਆਰਥੀ ਸਾਹਿਲ ਨੇ 456/500 ਅੰਕ, ਮਨਪ੍ਰੀਤ ਨੇ 443/500 ਅੰਕ ਤੇ ਸਤਨਾਮ ਸਿੰਘ ਨੇ 440/500 ਅੰਕ ਪ੍ਰਾਪਤ ਕਰਕੇ ਸਕੂਲ ਵਿਚ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਿਲ ਕੀਤਾ ਹੈ | ਇਸੇ ਤਰ੍ਹਾਂ ਆਰਟਸ ਸਟਰੀਮ 'ਚ 28 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ ਜੋ ਸਾਰੇ ਹੀ ਪਾਸ ਹੋਏ ਹਨ | ਇਸ ਸਟਰੀਮ 'ਚ ਵਿਦਿਆਰਥੀ ਮਨਪ੍ਰੀਤ ਸਿੰਘ ਨੇ 451/500 ਅੰਕ, ਅਰੁਨ ਚੌਧਰੀ ਨੇ 415/500 ਅਤੇ ਸੰਜੀਵ ਕੁਮਾਰ ਨੇ 391/500 ਅੰਕ ਲੈ ਕੇ ਸਕੂਲ ਵਿਚ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਿਲ ਕੀਤਾ ਹੈ | ਇਸੇ ਤਰ੍ਹਾਂ ਕਮੱਰਸ ਸਟਰੀਮ ਵਿਚ ਕੁਲ 28 ਵਿਦਿਆਰਥੀਆਂ ਨੇ ਬੋਰਡ ਪ੍ਰੀਖਿਆ ਦਿੱਤੀ ਸੀ ਜੋ ਸਾਰੇ ਹੀ ਪਾਸ ਐਲਾਨੇ ਗਏ ਹਨ | ਇਸ ਸਟਰੀਮ 'ਚ ਵਿਦਿਆਰਥੀ ਹਰਸ਼ਦੀਪ ਕੌਂਡਲ ਨੇ 83 ਫ਼ੀਸਦੀ, ਅਦਿੱਤਿਆ ਵਰਮਾ ਨੇ 82.6 ਫ਼ੀਸਦੀ ਤੇ ਅਤੁਲਿਆ ਠਾਕੁਰ ਨੇ 80 ਫ਼ੀਸਦੀ ਅੰਕ ਲੈ ਕੇ ਸਕੂਲ ਵਿਚ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਿਲ ਕੀਤਾ ਹੈ | ਇਸੇ ਤਰ੍ਹਾਂ ਵੋਕੇਸ਼ਨਲ ਗਰੁੱਪ ਦੇ ਵੀ ਸਾਰੇ 24 ਵਿਦਿਆਰਥੀ ਚੰਗੇ ਅੰਕਾਂ ਨਾਲ ਪਾਸ ਹੋਏ ਹਨ | ਸਕੂਲ ਦੀ ਇਸ ਉਪਲਬਧੀ ਦਾ ਸਿਹਰਾ ਪਿ੍ੰਸੀਪਲ ਜਪਿੰਦਰ ਕੁਮਾਰ ਨੇ ਸਕੂਲ ਸਟਾਫ਼ ਦੇ ਸਟੀਕ ਮਾਰਗ ਦਰਸ਼ਨ ਤੇ ਵਿਦਿਆਰਥੀਆਂ ਦੀ ਕੜੀ ਮਿਹਨਤ ਨੂੰ ਦਿੱਤਾ ਹੈ | ਇਸ ਮੌਕੇ ਮੁਕੇਸ਼ ਕੁਮਾਰ, ਮੈਡਮ ਮੋਨਿਕਾ ਠਾਕੁਰ, ਜੇ. ਜੇ. ਰਾਮਗੜ੍ਹੀਆ, ਸੰਦੀਪ ਜਰਿਆਲ, ਜਸਵਿੰਦਰ ਕੌਰ, ਨੀਨਾ ਚੌਧਰੀ, ਕਵਿਤਾ, ਇੰਦੂ, ਕਾਜਲ, ਨਰਿੰਦਪਾਲ, ਬਿਕਰਮ ਸਿੰਘ, ਗੀਤਾ ਸ਼ਰਮਾ, ਪਿੰਕੀ, ਪ੍ਰੇਮ ਲਤਾ, ਤਜਿੰਦਰ ਕੌਰ, ਮੋਨਿਕਾ ਅਰੋੜਾ, ਸੁਨੀਲ ਦੱਤ, ਰਾਕੇਸ਼, ਦਿਨਕਰ, ਰਾਜੇਸ਼, ਦਿਆਲ ਸਿੰਘ, ਅਰੁਣ, ਨਰੇਸ਼ ਠਾਕੁਰ, ਅਮਿਤਾ, ਅਨੀਤਾ ਕੁਮਾਰੀ ਆਦਿ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਸਕੂਲ ਤੋਂ ਵਾਪਸ ਆ ਰਹੀ 8 ਸਾਲਾ ਬੱਚੀ ਨਾਲ ਬਜ਼ੁਰਗ ਨੇ ਕੀਤੀ ਜ਼ਬਰਦਸਤੀ ਦੀ ਕੋਸ਼ਿਸ਼ <br/> ਅਗਲੀ ਖ਼ਬਰ ਕੈਬਨਿਟ ਮੰਤਰੀ ਮੁੰਡੀਆਂ ਵਲੋਂ ਹਲਕਾ ਸਾਹਨੇਵਾਨ 'ਚ 2 ਆਮ ਆਦਮੀ ਕਲੀਨਿਕਾਂ ਤੇ ਇੱਕ ਸਿਹਤ ਤੇ ਤੰਦਰੁਸਤੀ ਕੇਂਦਰ ਦਾ ਨੀਂਹ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।