28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

142 ਕਰੋੜ ਰੁਪਈਆ ਸਰਕਾਰ ਕਿਸਾਨਾਂ ਨੂੰ ਰਿਲੀਜ਼ ਕਰੇ-ਗੇਰਾ, ਟਿੰਮੀ

ਅਜੀਤ ਡੈਸਕ 18-05-2026
ਮੁਕੇਰੀਆਂ, 17 ਮਈ (ਰਾਮਗੜ੍ਹੀਆ)-ਕੇਨ ਕਮਿਸ਼ਨਰ ਮੁਹਾਲੀ ਪੰਜਾਬ ਸਰਕਾਰ ਨੂੰ ਗੁਰੂ ਨਾਨਕ ਸੇਵਾ ਸੁਸਾਇਟੀ ਵਲੋਂ ਮੰਗ-ਪੱਤਰ ਦਿੱਤਾ ਗਿਆ, ਜਿਸ 'ਚ ਕਿਸਾਨਾਂ ਨੂੰ 142 ਕਰੋੜ ਰੁਪਇਆ ਸਰਕਾਰ ਨੂੰ ਰਿਲੀਜ਼ ਕਰਨ ਦੀ ਮੰਗ ਕੀਤੀ ਗਈ | ਇਸ ਸੰਬੰਧੀ ਮੁਕੇਰੀਆਂ ਵਿਖੇ ਪੈੱ੍ਰਸ ਬਿਆਨ ਰਾਹੀਂ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਕਿਸਾਨ ਆਗੂ ਜਥੇ. ਕਿਰਪਾਲ ਸਿੰਘ ਗੇਰਾ, ਲਖਵਿੰਦਰ ਸਿੰਘ ਟਿੰਮੀ ਨੇ ਕਿਹਾ ਕਿ ਪੰਜ ਸ਼ੂਗਰ ਮਿੱਲਾਂ ਦਸੂਹਾ, ਮੁਕੇਰੀਆਂ, ਅਮਲੋਹ, ਕੀੜੀ ਅਫਗਾਨਾ, ਬੁੱਟਰ ਸੀਵਿਆਂ ਆਦਿ ਦਾ ਸਰਕਾਰ ਵੱਲ 142 ਕਰੋੜ ਰੁਪਇਆ ਕਿਸਾਨਾਂ ਦਾ ਦੇਣ ਵਾਲਾ ਖੜ੍ਹਾ ਹੈ | ਇਸ ਤੋਂ ਇਲਾਵਾ 25 ਕਰੋੜ ਸਰਕਾਰੀ ਮਿੱਲਾਂ ਦਾ ਵੀ ਬਕਾਇਆ ਕਿਸਾਨਾਂ ਦੇ ਦੇਣ ਵਾਲਾ ਹੈ | ਉਨ੍ਹਾਂ ਕਿਹਾ ਕਿ ਹੁਣ ਝੋਨੇ ਦਾ ਸੀਜ਼ਨ ਵੀ ਆਉਣ ਵਾਲਾ ਹੈ, ਜਿਸ ਕਰਕੇ ਕਿਸਾਨਾਂ ਨੂੰ ਆਰਥਿਕ ਤੰਗੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਜਲਦੀ ਤੋਂ ਜਲਦੀ ਕਿਸਾਨਾਂ ਦਾ ਰਹਿੰਦਾ ਬਕਾਇਆ ਦਿੱਤਾ ਜਾਵੇ ਨਹੀਂ ਤਾਂ ਕਿਸਾਨਾਂ ਨੂੰ ਸੰਘਰਸ਼ ਕਰਨ ਲਈ ਮਜਬੂਰ ਹੋਣਾ ਪਵੇਗਾ |
ਪਿਛਲੀ ਖ਼ਬਰ ਕੈਪਟਨ ਸੰਧੂ ਦੀ ਅਗਵਾਈ ਹੇਠ ਕੱਲ੍ਹ ਦੀ ਬੇਟ ਇਲਾਕੇ 'ਚ 'ਲੋਕ ਆਵਾਜ਼ ਯਾਤਰਾ' ਦੀ ਸ਼ੁਰੂਆਤ ਇਤਿਹਾਸਕ ਹੋਵੇਗੀ-ਸਿੱਧਵਾਂ/... ਅਗਲੀ ਖ਼ਬਰ ਕਿਸਾਨਾਂ ਵਲੋਂ ਸੂਏ ਦੀ ਸਫ਼ਾਈ ਕਰਨ ਦੀ ਮੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।