28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਕਿਸਾਨਾਂ ਵਲੋਂ ਸੂਏ ਦੀ ਸਫ਼ਾਈ ਕਰਨ ਦੀ ਮੰਗ

ਅਜੀਤ ਡੈਸਕ 18-05-2026
ਮਲੌਦ, 17 ਮਈ (ਦਿਲਬਾਗ ਸਿੰਘ ਚਾਪੜਾ)-ਪੰਜਾਬ ਸਰਕਾਰ ਵਲੋਂ ਨਹਿਰੀ ਪਾਣੀ ਪੰਜਾਬ ਦੇ ਹਰ ਕਿਸਾਨ ਨੂੰ ਦੇਣ ਦੀ ਮੁਹਿੰਮ ਸ਼ੁਰੂ ਕੀਤੀ ਹੋਈ ਹੈ, ਜਿਸ ਲਈ ਕਰੋੜਾਂ ਰੁਪਏ ਖ਼ਰਚ ਕਰਕੇ ਨਵੇਂ ਸੂਏ ਤੇ ਪਾਈਪ ਪਾਏ ਜਾ ਰਹੇ ਹਨ, ਪਰ ਬਠਿੰਡਾ ਬ੍ਰਾਂਚ ਤੋਂ ਨਿਕਲਣ ਵਾਲੇ ਮਲੌਦ ਰਜਵਾਹੇ ਦੀ ਬੇਰਕਲਾਂ ਤੋਂ ਐਲ ਵਨ ਨੂੰ ਜਾਣ ਵਾਲੇ ਸੂਏ 'ਚ ਆਹ ਫੂਸ ਦੀ ਸਫ਼ਾਈ ਨਾ ਹੋਣ ਕਾਰਨ ਪਾਣੀ ਚੋਂਮੋਂ ਤੋਂ ਅੱਗੇ ਕਿਸ਼ਨਪੁਰਾ, ਉਚੀ ਦੌਦ, ਮਾਲੋਦੌਦ ਅਤੇ ਸੀਹਾਂ ਦੌਦ ਵਿਚ ਇਕ ਤਿਪ ਵੀਂ ਨਹੀਂ ਜਾਂਦਾ | ਕਿਸਾਨ ਕੁਲਦੀਪ ਸਿੰਘ, ਮਨਜੀਤ ਸਿੰਘ, ਬਲਜੀਤ ਸਿੰਘ, ਤੇਜਿੰਦਰ ਸਿੰਘ, ਸਤਨਾਮ ਸਿੰਘ, ਹਰਿੰਦਰ ਸਿੰਘ, ਹਰਜਿੰਦਰ ਸਿੰਘ ਅਤੇ ਹਰਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਇਹ ਸਾਰਾ ਮਸਲਾ ਉਚ ਅਧਿਕਾਰੀਆਂ ਤੇ ਹਲਕਾ ਵਿਧਾਇਕ ਦੇ ਵੀ ਧਿਆਨ ਵਿਚ ਲਿਆਂਦਾ ਸੀ ਕਿ ਸੂਏ ਦੀ ਤੁਰੰਤ ਸਫ਼ਾਈ ਕੀਤੀ ਜਾਵੇ ਤਾਂ ਕਿ ਕਿਸਾਨ ਝੋਨੇ ਦੀ ਬਿਜਾਈ ਲਈ ਨਹਿਰੀ ਪਾਣੀ ਦੀ ਵਰਤੋਂ ਕਰ ਸਕਣ, ਪਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਟੈਂਡਰ ਲਗਾਇਆ ਸੀ ਜੋ ਕਿ ਕਿਸੇ ਨੇ ਭਰਿਆ ਨਹੀਂ | ਕਿਸਾਨਾਂ ਦਾ ਸਵਾਲ ਹੈ ਕਿ ਕੀ ਹੁਣ ਝੋਨੇ ਦੇ ਸੀਜ਼ਨ ਵਿਚ ਉਨ੍ਹਾਂ ਨੂੰ ਮਹਿੰਗੇ ਭਾਅ ਦਾ ਡੀਜ਼ਲ ਫੂਕਣ ਅਤੇ ਧਰਤੀ ਹੇਠਲਾ ਪਾਣੀ ਵਰਤਣ ਲਈ ਮਜਬੂਰ ਹੋਣਾ ਪਵੇਗਾ | ਕੀ ਸਰਕਾਰ ਨਹਿਰੀ ਪਾਣੀ ਦਾ ਸਿਰਫ਼ ਪ੍ਰਚਾਰ ਹੀ ਕਰ ਰਹੀ ਹੈ ਕਿਉਂ ਕਿ ਜਿੱਥੇ ਪਹਿਲਾ ਹੀ ਸੂਏ ਬਣੇ ਹੋਏ ਹਨ, ਉਨ੍ਹਾਂ ਦੀ ਸਫ਼ਾਈ ਵੱਲ ਧਿਆਨ ਕਿਉ ਨਹੀਂ ਦਿਤਾ ਜਾਂਦਾ |
ਪਿਛਲੀ ਖ਼ਬਰ 142 ਕਰੋੜ ਰੁਪਈਆ ਸਰਕਾਰ ਕਿਸਾਨਾਂ ਨੂੰ ਰਿਲੀਜ਼ ਕਰੇ-ਗੇਰਾ, ਟਿੰਮੀ ਅਗਲੀ ਖ਼ਬਰ ਜਲ ਬਚਾਓ ਵਿਸ਼ੇ 'ਤੇ ਬੀ. ਐਸ. ਐਫ. ਕੈਂਪ ਖੜਕਾਂ ਵਿਖੇ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।