ਤਲਵਾੜਾ, 17 ਮਈ (ਮਨੀਸ਼ਾ ਮਹਿਤਾ)-ਸੀਨੀਅਰ ਕਾਂਗਰਸੀ ਨੇਤਾ ਹਲਕਾ ਦਸੂਹਾ ਤਿਰਲੋਕ ਸਿੰਘ ਸਾਹੀ ਨੇ ਤਲਵਾੜਾ ਦੇ ਗੁਆਂਢੀ ਪਿੰਡ ਭੇੜਾ ਵਿਖੇ ਮਹਾਂਮਾਈ ਦੇ ਜਾਗਰਣ ਤੇ ਭੰਡਾਰੇ 'ਚ ਹਾਜ਼ਰੀ ਲਗਵਾਈ | ਮੋਹਨ ਲਾਲ ਭੇੜਾ ਨੇ ਕਾਂਗਰਸੀ ਨੇਤਾ ਸਾਹੀ ਦਾ ਜਾਗਰਣ 'ਚ ਪਹੁੰਚਣ 'ਤੇ ਨਿੱਘਾ ਸਵਾਗਤ ਕੀਤਾ | ਦੁਪਹਿਰ ਸਮੇਂ ਅਤੁੱਟ ਲੰਗਰ ਵਰਤਾਇਆ ਤੇ ਸ਼ਾਮ ਸਮੇਂ ਪ੍ਰਸਿੱਧ ਜਾਗਰਣ ਪਾਰਟੀ ਮੰਗਾਂ ਪੱਟੀ ਵਲੋਂ ਮਹਾਂਮਾਈ ਦਾ ਜਾਗਰਣ ਕੀਤਾ | ਸਾਹੀ ਨੇ ਮਾਤਾ ਰਾਣੀ ਦੇ ਸੁੰਦਰ ਭਵਨ 'ਚ ਮੱਥਾ ਟੇਕਿਆ ਤੇ ਆਸ਼ੀਰਵਾਦ ਪ੍ਰਾਪਤ ਕੀਤਾ | ਇਸ ਮੌਕੇ ਮੋਹਨ ਲਾਲ, ਬੀਨੇ ਦੇਵੀ, ਮਮਤਾ ਦੇਵੀ, ਤਰਸੇਮ ਲਾਲ, ਨਿੱਕੂ ਮਹਿਰਾ, ਰਾਜੇਸ਼ ਕੁਮਾਰ, ਰਾਕੇਸ਼ ਕੁਮਾਰ, ਮੋਹਿਤ ਕੁਮਾਰ, ਸਰਪੰਚ ਗੁਰਧਿਆਨ ਪੰਚਾਇਤ ਮੈਂਬਰ ਰਿੰਕੂ ਕੁਮਾਰ, ਸਾਬਕਾ ਸਰਪੰਚ ਪ੍ਰਵੀਨ ਕੁਮਾਰੀ, ਸਾਬਕਾ ਪੰਚ ਕਿਰਨ ਬਾਲਾ ਆਦਿ ਤੋਂ ਇਲਾਵਾ ਵੱਡੀ ਗਿਣਤੀ 'ਚ ਸੰਗਤ ਹਾਜ਼ਰ ਸੀ |