27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਸ੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ ਵਿਖੇ ਧਾਰਮਿਕ ਪ੍ਰੀਖਿਆ ਦੇ ਜੇਤੂਆਂ ਨੂੰ ਇਨਾਮ ਵੰਡੇ

ਅਜੀਤ ਡੈਸਕ 18-05-2026
ਹੁਸ਼ਿਆਰਪੁਰ, 17 ਮਈ (ਬਲਜਿੰਦਰਪਾਲ ਸਿੰਘ)-ਸਿੱਖ ਮਿਸ਼ਨਰੀ ਕਾਲਜ ਰਜਿ. ਲੁਧਿਆਣਾ ਵਲੋਂ ਪੂਰੇ ਭਾਰਤ 'ਚ ਵਿਦਿਆਰਥੀਆਂ ਵਿਚ ਨੈਤਿਕ ਕਦਰ ਕੀਮਤਾਂ ਅਤੇ ਸਦਾਚਾਰ ਗੁਣ ਪੈਦਾ ਕਰਨ ਲਈ ਸਾਲਾਨਾ ਧਾਰਮਿਕ ਪ੍ਰੀਖਿਆ ਕਰਵਾਈ ਜਾਂਦੀ ਹੈ | ਜਿਸ 'ਚ ਅੱਵਲ ਆਏ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਲਈ ਇਨਾਮ ਦਿੱਤੇ ਜਾਂਦੇ ਹਨ | ਅੱਜ ਸਿੱਖ ਮਿਸ਼ਨਰੀ ਕਾਲਜ ਸਰਕਲ ਪੁਰਹੀਰਾ ਵਲੋਂ ਸ੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ ਮਾਡਲ ਟਾਊਨ ਹੁਸ਼ਿਆਰਪੁਰ ਵਿਖੇ ਅੱਵਲ ਆਏ ਵਿਦਿਆਰਥੀਆਂ ਨੂੰ ਇਨਾਮ ਵੰਡੇ ਗਏ | ਪ੍ਰੀਖਿਆ 'ਚ ਭਾਗ ਲੈਣ ਵਾਲੇ 130 ਵਿਦਿਆਰਥੀਆਂ ਵਿਚੋਂ ਹਰਗੁਣਪ੍ਰੀਤ ਕੌਰ, ਲਵੀਸ਼ਾ ਰਾਣੀ, ਕਿਰਤ ਕੌਰ, ਪਵਨੀਤ ਕੌਰ, ਦਿਲਸ਼ਰਨ ਸਿੰਘ , ਏਕਮਪ੍ਰੀਤ ਕੌਰ, ਮਨਵਿੰਦਰ ਕੌਰ, ਏਕਮਦੀਪ ਸਿੰਘ, ਗੁਰਪ੍ਰੀਤ ਕੌਰ ਤੇ ਇਵੰਕਾ ਪੀਓ ਨੇ 90 ਫੀਸਦੀ ਤੋਂ ਵੱਧ ਨੰਬਰ ਪ੍ਰਾਪਤ ਕਰਕੇ ਮੈਰਿਟ ਇਨਾਮ ਪ੍ਰਾਪਤ ਕੀਤਾ | 9 ਵਿਦਿਆਰਥੀਆਂ ਨੇ 80 ਪ੍ਰਤੀਸ਼ਤ ਤੋਂ ਵੱਧ ਨੰਬਰ ਲੈ ਕੇ ਏ ਗ੍ਰੇਡ ਇਨਾਮ ਪ੍ਰਾਪਤ ਕੀਤਾ | 2 ਵਿਦਿਆਰਥੀਆਂ ਨੇ 70 ਫੀਸਦੀ ਤੋਂ ਵੱਧ ਨੰਬਰ ਲੈ ਕੇ ਬੀ ਗ੍ਰੇਡ ਇਨਾਮ ਪ੍ਰਾਪਤ ਕੀਤਾ | ਇਸ ਮੌਕੇ ਸਕੂਲ ਦੇ ਪਿ੍ੰਸੀਪਲ ਪਰਮਜੀਤ ਕੌਰ ਨੇ ਅੱਵਲ ਆਏ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਹੋਰ ਮਿਹਨਤ ਕਰਨ ਲਈ ਪ੍ਰੇਰਨਾ ਦਿੱਤੀ | ਇਸ ਮੌਕੇ ਅਵਤਾਰ ਸਿੰਘ ਜ਼ੋਨਲ ਆਰਗੇਨਾਈਜ਼ਰ ਜ਼ੋਨ ਹੁਸ਼ਿਆਰਪੁਰ ਅਤੇ ਰਿਟਾਇਰ ਪਿ੍ੰਸੀਪਲ ਹਰਜਿੰਦਰ ਸਿੰਘ ਨੇ ਸਕੂਲ ਦੇ ਪਿ੍ੰਸੀਪਲ ਅਤੇ ਅਧਿਆਪਕਾਂ ਦਾ ਧੰਨਵਾਦ ਕੀਤਾ ਅਤੇ ਵਿਦਿਆਰਥੀਆਂ ਨੂੰ 2026 'ਚ ਹੋਣ ਵਾਲੀ ਧਾਰਮਿਕ ਪ੍ਰੀਖਿਆ ਵਿਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਲਈ ਪ੍ਰੇਰਨਾ ਕੀਤੀ | ਇਸ ਮੌਕੇ ਸਿੱਖ ਮਿਸ਼ਨਰੀ ਕਾਲਜ ਦੇ ਮੈਂਬਰਾਂ ਤੋਂ ਇਲਾਵਾ ਵਾਈਸ ਪਿ੍ੰਸੀਪਲ ਬਲਵੀਰ ਕੌਰ, ਅਧਿਆਪਕ ਮਨਪ੍ਰੀਤ ਕੌਰ, ਪਰਮਿੰਦਰ ਕੌਰ, ਬਲਜਿੰਦਰ ਸਿੰਘ, ਹਰਦੀਪ ਸਿੰਘ, ਲਖਵੀਰ ਕੌਰ, ਅਮਨਪ੍ਰੀਤ ਕੌਰ, ਗੁਰਜੀਤ ਸਿੰਘ, ਹਰਜਿੰਦਰ ਕੌਰ, ਰਣਜੀਤ ਕੌਰ, ਸੰਗੀਤ ਟੀਚਰ ਦਿਲਜੀਤ ਕੌਰ, ਹਰਦਿਆਲ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਪਾਵਰਕਾਮ ਦੀਆਂ ਹਦਾਇਤਾਂ ਮੁਤਾਬਿਕ 11 ਕੇ. ਵੀ. ਤਾਰਾਂ ਤੋਂ ਦੂਰ ਲਗਾਏ ਜਾਣ ਦਰੱਖ਼ਤ ਅਗਲੀ ਖ਼ਬਰ ਕਾਂਗਰਸੀ ਨੇਤਾ ਤਿਰਲੋਕ ਸਾਹੀ ਨੇ ਜਾਗਰਣ 'ਚ ਹਾਜ਼ਰੀ ਲਗਵਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।