ਮੁਕੇਰੀਆਂ, 17 ਮਈ (ਰਾਮਗੜ੍ਹੀਆ)-ਮੁਕੇਰੀਆਂ 'ਚ ਹੋਣ ਜਾ ਰਹੇ ਮਿਊਾਸੀਪਲ ਕੌਂਸਲ ਚੋਣਾਂ ਦੇ ਮੱਦੇਨਜ਼ਰ ਮੁਕੇਰੀਆਂ ਨਗਰ ਕੌਂਸਲ ਚੋਣ ਲਈ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਵਲੋਂ ਐਸ. ਡੀ. ਐਮ. ਦਫ਼ਤਰ ਵਿਖੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਗਏ | ਇਸ ਮੌਕੇ ਪ੍ਰੋ. ਜੀ. ਐਸ. ਮੁਲਤਾਨੀ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਮੁਕੇਰੀਆਂ ਦੀ ਅਗਵਾਈ 'ਚ ਵੱਡੀ ਗਿਣਤੀ 'ਚ ਪਾਰਟੀ ਵਰਕਰ, ਸਮਰਥਕ ਤੇ ਆਗੂ ਹਾਜ਼ਰ ਸਨ | ਨਾਮਜ਼ਦਗੀ ਪੱਤਰ ਦਾਖਲ ਕਰਨ ਵਾਲੇ ਉਮੀਦਵਾਰਾਂ 'ਚ ਪਿ੍ਆ ਬਰਿਆਲ ਵਾਰਡ ਨੰ. 1, ਸੁਰਿੰਦਰ ਸਿੰਘ ਵਾਰਡ ਨੰ. 2, ਅਲਕਾ ਵਾਰਡ ਨੰ. 3, ਸਚਿਨ ਵੋਹਰਾ ਵਾਰਡ ਨੰ. 4, ਨਰਿੰਦਰ ਕੌਰ ਵਾਰਡ ਨੰ. 5, ਪਵਨ ਵਾਰਡ ਨੰ. 6, ਆਨਿਆ ਸ਼ਰੀਨ ਵਾਰਡ ਨੰ. 7, ਸੁਨਿਤਾ ਰਾਣੀ ਵਾਰਡ ਨੰ. 8, ਕਿਰਨ ਸੋਨੀ ਵਾਰਡ ਨੰ. 9, ਰਾਮ ਕੁਮਾਰ ਵਾਰਡ ਨੰ. 10, ਸੀਮਾ ਵਾਰਡ ਨੰ. 11, ਰਮਨਦੀਪ ਸਿੰਘ ਵਾਰਡ ਨੰ. 12, ਅੰਜੂ ਚੀਮਾ ਵਾਰਡ ਨੰ. 13, ਸੇਵਾ ਸਿੰਘ ਵਾਰਡ ਨੰ. 14, ਬਲਵਿੰਦਰ ਸਿੰਘ ਵਾਰਡ ਨੰ. 15 ਸ਼ਾਮਲ ਹਨ | ਇਸ ਮੌਕੇ ਪ੍ਰੋ. ਜੀ. ਐਸ. ਮੁਲਤਾਨੀ ਨੇ ਕਿਹਾ ਕਿ ਸਾਡੇ ਪਾਰਟੀ ਦੇ ਉਮੀਦਵਾਰ ਬੜੀ ਮਜ਼ਬੂਤੀ ਨਾਲ ਇਲੈੱਕਸ਼ਨ ਲੜਨਗੇ ਕਿਉਂਕਿ ਸ਼ਹਿਰ ਦੇ ਲੋਕ ਪੂਰੀ ਤਰ੍ਹਾਂ ਨਾਲ ਆਮ ਆਦਮੀ ਪਾਰਟੀ ਵਲੋਂ ਕੀਤੇ ਗਏ ਵਿਕਾਸ ਕਾਰਜਾਂ ਨੂੰ ਧਿਆਨ ਵਿਚ ਰੱਖਦੇ ਹੋਏ ਮਿਊਾਸੀਪਲ ਕੌਂਸਲ ਚੋਣਾਂ 'ਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੰੂ ਵੱਡੀ ਲੀਡ ਨਾਲ ਜਿਤਾਉਣਗੇ |