ਮੁਕੇਰੀਆਂ, 17 ਮਈ (ਰਾਮਗੜ੍ਹੀਆ)-ਬੀਤੇ ਦਿਨ ਮੁਕੇਰੀਆਂ ਨਗਰ ਕੌਂਸਲ ਚੋਣ ਲਈ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਵਲੋਂ ਐੱਸ. ਡੀ. ਐੱਮ. ਦਫ਼ਤਰ ਵਿਖੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਗਏ | ਇਸ ਮੌਕੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਸਰਬਜੋਤ ਸਿੰਘ ਸਾਬੀ ਦੀ ਅਗਵਾਈ ਹੇਠ ਵੱਡੀ ਗਿਣਤੀ 'ਚ ਪਾਰਟੀ ਵਰਕਰ, ਸਮਰਥਕ ਅਤੇ ਆਗੂ ਹਾਜ਼ਰ ਰਹੇ | ਨਾਮਜ਼ਦਗੀ ਪੱਤਰ ਦਾਖਲ ਕਰਨ ਵਾਲੇ ਉਮੀਦਵਾਰਾਂ 'ਚ ਮਮਤਾ ਰਾਣੀ (ਵਾਰਡ ਨੰਬਰ 1), ਸਤਨਾਮ ਕੋਹਲੀ (ਵਾਰਡ ਨੰਬਰ 2), ਰਾਧਿਕਾ ਚੈਰੀ (ਵਾਰਡ ਨੰਬਰ 3), ਰਣਜੋਧ ਸਿੰਘ ਕੁੱਕੂ (ਵਾਰਡ ਨੰਬਰ 4), ਵਿਨੋਦ ਕੁਮਾਰ ਲਾਡੀ (ਵਾਰਡ ਨੰਬਰ 6), ਸੰਜਨਾ (ਵਾਰਡ ਨੰਬਰ 7), ਵਿਨੋਦ ਸਾਬੀ (ਵਾਰਡ ਨੰਬਰ 8), ਕਿਰਨ ਅਰੋੜਾ (ਵਾਰਡ ਨੰਬਰ 9), ਮੁਖ਼ਤਿਆਰ ਸਿੰਘ (ਵਾਰਡ ਨੰਬਰ 10), ਪੂਨਮ ਰੱਤੂ (ਵਾਰਡ ਨੰਬਰ 11), ਸ਼ੇਰ ਸਿੰਘ (ਵਾਰਡ ਨੰਬਰ 12), ਰਮਨ ਰਾਣੀ (ਵਾਰਡ ਨੰਬਰ 13) ਤੇ ਵਿਨੋਦ ਕੁਮਾਰ (ਵਾਰਡ ਨੰਬਰ 15) ਸ਼ਾਮਿਲ ਹਨ | ਇਸ ਮੌਕੇ ਸੰਬੋਧਨ ਕਰਦਿਆਂ ਸਰਬਜੋਤ ਸਿੰਘ ਸਾਬੀ ਨੇ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾ ਲੋਕਾਂ ਦੀ ਭਲਾਈ ਅਤੇ ਸ਼ਹਿਰ ਦੇ ਵਿਕਾਸ ਲਈ ਵਚਨਬੱਧ ਰਹੀ ਹੈ | ਉਨ੍ਹਾਂ ਕਿਹਾ ਕਿ ਮੁਕੇਰੀਆਂ ਸ਼ਹਿਰ ਦੇ ਲੋਕ ਇਸ ਵਾਰ ਵਿਕਾਸ, ਪਾਰਦਰਸ਼ੀ ਪ੍ਰਸ਼ਾਸਨ ਅਤੇ ਜਨਹਿਤ ਦੀ ਰਾਜਨੀਤੀ ਨੂੰ ਧਿਆਨ ਵਿਚ ਰੱਖਦਿਆਂ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਭਾਰੀ ਬਹੁਮਤ ਨਾਲ ਜਿਤਾਉਣਗੇ |