ਹਰਿਆਣਾ, 17 ਮਈ (ਹਰਮੇਲ ਸਿੰਘ ਖੱਖ)-ਪਿੰਡ ਬੱਸੀ ਬੱਲੋ ਵਿਖੇ ਕਰਤਾਰ ਮੈਮੋਰੀਅਲ ਹਸਪਤਾਲ ਤੱਗੜ ਵਲੋਂ ਮੁਫ਼ਤ ਮੈਡੀਕਲ ਕੈਂਪ ਲਗਾਇਆ, ਜਿਥੇ ਆਏ ਮਰੀਜ਼ਾਂ ਦਾ ਮੈਡੀਕਲ ਚੈੱਕਅਪ ਕੀਤਾ ਤੇ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ | ਇਸ ਮੌਕੇ ਚੇਅਰਮੈਨ ਉਂਕਾਰ ਸਿੰਘ ਤੱਗੜ, ਐੱਮ. ਡੀ. ਕਰਨ ਤੱਗੜ ਨੇ ਦੱਸਿਆ ਕਿ ਕਰਤਾਰ ਮੈਮੋਰੀਅਲ ਹਸਪਤਾਲ ਤੱਗੜ (ਨਜ਼ਦੀਕ ਸੀਕਰੀ) ਵਲੋਂ ਮਨੁੱਖਤਾ ਦੀ ਭਲਾਈ ਨੂੰ ਮੁੱਖ ਰੱਖਦੇ ਹੋਏ ਹਸਪਤਾਲ ਸ਼ੁਰੂ ਕੀਤਾ ਗਿਆ ਹੈ, ਜਿੱਥੇ ਬਹੁਤ ਹੀ ਘੱਟ ਖ਼ਰਚ 'ਤੇ ਇਲਾਜ ਕੀਤੇ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਹਸਪਤਾਲ ਵਲੋਂ ਇਲਾਕੇ ਅੰਦਰ ਮੁਫ਼ਤ ਮੈਡੀਕਲ ਕੈਂਪ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ, ਜਿਸ ਤਹਿਤ ਹੀ ਪਿੰਡ ਬੱਸੀ ਬੱਲੋ ਵਿਖੇ ਮੁਫ਼ਤ ਮੈਡੀਕਲ ਕੈਂਪ ਲਗਾਇਆ, ਜਿਥੇ 250 ਤੋਂ ਵੱਧ ਮਰੀਜ਼ਾਂ ਦਾ ਚੈੱਕਅਪ ਕੀਤਾ ਤੇ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ | ਇਸ ਮੌਕੇ ਦਵਿੰਦਰ ਸਿੰਘ ਤੱਗੜ, ਡਾ. ਅੰਮਿ੍ਤ ਸੁਮਨ, ਡਾ. ਅਮਨਦੀਪ ਮਾਨ, ਡਾ. ਰਸ਼ਮੀ ਚੌਧਰੀ, ਡਾ. ਕਰਨ, ਸ਼ਰਨਜੀਤ ਕੌਰ, ਜਸਵੰਤ ਰਾਏ ਸੁਪਰਵਾਈਜ਼ਰ, ਮਾਸਟਰ ਗੁਰਦਿਆਲ ਸਿੰਘ, ਵਿਵੇਕ ਕੁਮਾਰ, ਡਾ. ਸੰਦੀਪ ਕੁਮਾਰ, ਨਿਸ਼ੂ ਵਿਜ, ਜਗਮੋਹਨ ਲਾਲ, ਰਾਜਨ, ਸੁਦਾਗਰ ਲਾਲ, ਹਨੀ ਤੇ ਹੋਰ ਹਾਜ਼ਰ ਸਨ |