ਨਵਾਂਸ਼ਹਿਰ, 17 ਮਈ (ਦੀਦਾਰ ਸਿੰਘ ਸ਼ੇਤਰਾ)-ਗਰਮੀਆਂ ਦੇ ਇਨ੍ਹਾਂ ਦਿਨਾਂ ਵਿਚ ਜੀਵਨ ਜੋਤਾਂ ਨੂੰ ਜਗਦੇ ਰੱਖਣ ਲਈ ਖੂਨ ਦੀ ਲੋੜ ਵੱਧ ਜਾਂਦੀ ਹੈ | ਅਜਿਹੇ ਹਾਲਾਤਾਂ ਵਿਚ ਬੀ. ਡੀ. ਸੀ. ਬਲੱਡ ਸੈਂਟਰ ਵਲੋਂ ਕੀਤੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਸਥਾਨਕ ਲਵਲੀ ਆਟੋਜ਼ ਵਲੋਂ ਸਵੈ ਇਛੁੱਕ ਖੂਨਦਾਨ ਕੈਂਪ ਦਾ ਪ੍ਰਬੰਧ ਕੀਤਾ | ਕੈਂਪ ਦਾ ਉਦਘਾਟਨ ਅਮਿੱਤ ਚੋਪੜਾ ਨੇ ਕੀਤਾ | ਇਸ ਮੌਕੇ ਮੈਨੇਜਰ ਓਮੇਸ਼ ਕੁਮਾਰ ਤੇ ਕਰਨ ਸਹਿਜਪਾਲ ਵਿਸ਼ੇਸ਼ ਤੌਰ 'ਤੇ ਹਾਜ਼ਰ ਰਹੇ | ਕੈਂਪ ਵਿਚ ਕੁਲ 33 ਖੂਨਦਾਨੀਆਂ ਨੇ ਖੂਨਦਾਨ ਕੀਤਾ | ਡਾ. ਅਜੇ ਬੱਗਾ ਦੀ ਤਕਨੀਕੀ ਅਗਵਾਈ ਵਿਚ ਰਾਜੀਵ ਭਾਰਦਵਾਜ, ਮਲਕੀਅਤ ਸਿੰਘ ਸੜੋਆ, ਪਿ੍ਅੰਕਾ ਕੌਸ਼ਿਕ, ਸੀਮਾ ਮਿਸ਼ਰਾ, ਰਮਨਦੀਪ ਕੌਰ ਸੁੱਜੋਂ, ਜਤਿੰਦਰ ਸਿੰਘ, ਲਵਪ੍ਰੀਤ ਸਿੰਘ, ਪ੍ਰਭਜੋਤ ਸਿੰਘ ਨੇ ਕੈਂਪ ਦੀ ਸਫਲਤਾ ਲਈ ਭਰਪੂਰ ਕੰਮ ਕੀਤਾ | ਲਵਲੀ ਆਟੋਜ਼ ਦੇ ਸਟਾਫ ਵਲੋਂ ਵੱਧ ਚੜ੍ਹ ਕੇ ਖੂਨਦਾਨ ਕਰਨ ਲਈ ਆਪਣੇ ਆਪ ਨੂੰ ਪੇਸ਼ ਕੀਤਾ | ਡਾ. ਅਜੇ ਬੱਗਾ ਨੇ ਦੱਸਿਆ ਕਿ ਇਨ੍ਹਾਂ ਦਿਨਾਂ ਵਿਚ ਜਿਹੜੀਆਂ ਸੰਸਥਾਵਾਂ ਖੂਨਦਾਨ ਕੈਂਪਾਂ ਦਾ ਪ੍ਰਬੰਧਨ ਕਰਦੀਆਂ ਹਨ, ਉਹ ਬੁੱਝ ਰਹੀਆਂ ਜੀਵਨ ਜੋਤਾਂ ਨੂੰ ਜਗਦੇ ਰੱਖਣ ਵਿਚ ਵੱਡਮੁੱਲਾ ਯੋਗਦਾਨ ਪਾਉਂਦੀਆਂ ਹਨ | ਬੀ. ਡੀ. ਸੀ. ਮੈਨੇਜਮੈਂਟ ਵਲੋਂ ਲਵਲੀ ਆਟੋਜ਼ ਮੈਨੇਜਮੈਂਟ ਤੇ ਸਟਾਫ ਦਾ ਖੂਨਦਾਨ ਕੈਂਪ ਲਗਾਉਣ ਵਾਸਤੇ ਧੰਨਵਾਦ ਕੀਤਾ |