27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਆਨਲਾਈਨ ਦਵਾਈਆਂ ਦੀ ਵਿਕਰੀ ਖ਼ਿਲਾਫ਼ ਕੈਮਿਸਟਾਂ ਦਾ ਵੱਡਾ ਐਲਾਨ ਪੰਜਾਬ ਭਰ 'ਚ 20 ਨੂੰ ਮੈਡੀਕਲ ਸਟੋਰ ਰਹਿਣਗੇ ਬੰਦ

ਅਜੀਤ ਡੈਸਕ 18-05-2026
ਜਾਡਲਾ, 17 ਮਈ (ਹਰਕੰਵਲ ਸਿੰਘ ਕੌਲਗੜ੍ਹ)-ਕਸਬਾ ਜਾਡਲਾ ਵਿਖੇ ਕੈਮਿਸਟ ਐਸੋਸੀਏਸ਼ਨ ਦੀ ਮੀਟਿੰਗ ਪ੍ਰਧਾਨ ਲਲਿਤ ਪੁਰੀ ਦੀ ਪ੍ਰਧਾਨਗੀ ਹੇਠ ਹੋਈ, ਜਿਸ 'ਚ ਸਰਬਸੰਮਤੀ ਨਾਲ ਫ਼ੈਸਲਾ ਲਿਆ ਗਿਆ ਕਿ ਆਲ ਇੰਡੀਆ ਆਰਗਨਾਈਜ਼ੇਸ਼ਨ ਆਫ਼ ਕੈਮਿਸਟਸ ਐਂਡ ਡ੍ਰਗਗਿਸਟਸ ਦੇ ਸੱਦੇ 'ਤੇ 20 ਮਈ ਨੂੰ ਕਾਰੋਬਾਰ ਪੂਰੀ ਤਰ੍ਹਾਂ ਬੰਦ ਰੱਖ ਕੇ ਦਵਾਈਆਂ ਦੀ ਆਨਲਾਈਨ ਵਿਕਰੀ ਦਾ ਵਿਰੋਧ ਦਰਜ ਕਰਵਾਇਆ ਜਾਵੇਗਾ | ਮੀਟਿੰਗ ਉਪਰੰਤ ਲਲਿਤ ਪੁਰੀ ਤੇ ਜਸਪਾਲ ਸ਼ਿਵਾਲਕ ਸ਼ਾਹਪੁਰ ਨੇ ਦੱਸਿਆ ਕਿ ਦਵਾਈਆਂ ਦੀ ਆਨਲਾਈਨ ਵਿਕਰੀ 'ਤੇ ਵੱਡੇ ਕਾਰਪੋਰੇਟ ਰਿਟੇਲ ਸਟੋਰਾਂ ਵਲੋਂ ਦਿੱਤੀਆਂ ਜਾਣ ਵਾਲੀਆਂ ਭਾਰੀ ਛੋਟਾਂ ਦੇ ਵਿਰੋਧ 'ਚ ਪੰਜਾਬ ਭਰ ਦੇ ਕੈਮਿਸਟ 20 ਮਈ ਨੂੰ ਇਕ ਦਿਨ ਦੀ ਹੜਤਾਲ ਕਰਨਗੇ | ਉਨ੍ਹਾਂ ਕਿਹਾ ਕਿ ਕੇਂਦਰ ਤੇ ਰਾਜ ਪੱਧਰ 'ਤੇ ਲਏ ਜਾ ਰਹੇ ਕੁਝ ਫ਼ੈਸਲਿਆਂ ਕਾਰਨ ਦਵਾਈ ਡੀਲਰਾਂ 'ਚ ਭਾਰੀ ਰੋਸ ਹੈ | ਐਸੋਸੀਏਸ਼ਨ ਨੇ ਫ਼ੈਸਲਾ ਕੀਤਾ ਕਿ ਅੱਜ ਤੋਂ ਹੜਤਾਲ ਵਾਲੇ ਦਿਨ ਤੱਕ ਕੈਮਿਸਟ ਕਾਲੇ ਬਿੱਲੇ ਲਗਾ ਕੇ, ਕਾਲੀਆਂ ਪੱਟੀਆਂ ਬੰਨ੍ਹਕੇ ਤੇ ਦੁਕਾਨਾਂ ਅੱਗੇ ਕਾਲੇ ਝੰਡੇ ਲਗਾ ਕੇ ਵਿਰੋਧ ਪ੍ਰਦਰਸ਼ਨ ਕਰਨਗੇ | ਆਗੂਆਂ ਨੇ ਸਪਸ਼ਟ ਕੀਤਾ ਕਿ ਫਾਰਮੇਸੀਆਂ 19 ਮਈ ਦੀ ਅੱਧੀ ਰਾਤ ਤੋਂ 20 ਮਈ ਦੀ ਅੱਧੀ ਰਾਤ ਤੱਕ ਬੰਦ ਰਹਿਣਗੀਆਂ | ਹਾਲਾਂਕਿ ਐਮਰਜੈਂਸੀ ਸੇਵਾਵਾਂ ਜਾਰੀ ਰੱਖਣ 'ਤੇ ਸਹਿਮਤੀ ਪ੍ਰਗਟਾਈ ਗਈ ਹੈ | ਗੰਭੀਰ ਰੂਪ 'ਚ ਬਿਮਾਰ ਮਰੀਜ਼ਾਂ ਦੀ ਸਹੂਲਤ ਦਾ ਖ਼ਾਸ ਖ਼ਿਆਲ ਰੱਖਿਆ ਜਾਵੇਗਾ | ਐਸੋਸੀਏਸ਼ਨ ਦੇ ਆਗੂਆਂ ਨੇ ਦੋਸ਼ ਲਾਇਆ ਕਿ ਆਨਲਾਈਨ ਕੰਪਨੀਆਂ ਸਹੀ ਜਾਂਚ ਤੋਂ ਬਿਨਾਂ ਦਵਾਈਆਂ ਦੀ ਡਿਲਿਵਰੀ ਕਰ ਰਹੀਆਂ ਹਨ, ਜਿਸ ਨਾਲ ਨਸ਼ੀਲੀਆਂ ਤੇ ਨਕਲੀ ਦਵਾਈਆਂ ਦਾ ਕਾਰੋਬਾਰ ਵਧ ਰਿਹਾ ਹੈ | ਇਸ ਮੌਕੇ ਕੈਮਿਸਟ ਰਾਮਪਾਲ, ਅਜੇ, ਪਰਮਜੀਤ ਮੱਲ੍ਹੀ, ਸਕਸ਼ਮ ਜੈਨ, ਮਨਜੀਤ ਧੰਜਲ, ਰਵਨੀਕ ਲੂੰਬਾ, ਦਵਿੰਦਰ ਕੁਮਾਰ, ਕੁਲਦੀਪ ਮੱਲ੍ਹੀ, ਭੁਪਿੰਦਰ, ਦਿਨੇਸ਼ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਕਿਰਤੀ ਕਿਸਾਨ ਯੂਨੀਅਨ ਨੇ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ ਅਗਲੀ ਖ਼ਬਰ ਹਾਈਵੇ 'ਤੇ ਅਣ-ਅਧਿਕਾਰਤ ਕੱਟ ਬਣ ਰਹੇ ਮੌਤ ਦਾ ਸਬੱਬ ਰੋਜ਼ਾਨਾ ਹੋ ਰਹੇ ਹਾਦਸੇ, ਪ੍ਰਸ਼ਾਸਨ ਤੋਂ ਸਖ਼ਤ ਕਾਰਵਾਈ ਦੀ ਮੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।