ਹੁਸ਼ਿਆਰਪੁਰ, 18 ਮਈ (ਬਲਜਿੰਦਰਪਾਲ ਸਿੰਘ)-ਪਤੀ-ਪਤਨੀ ਦੇ ਝਗੜੇ ਨੂੰ ਰੋਕਣ ਵਾਲੇ ਵਿਅਕਤੀ 'ਤੇ ਕਥਿਤ ਦੋਸ਼ੀ ਨੇ ਜਾਨਲੇਵਾ ਹਮਲਾ ਕਰ ਦਿੱਤਾ | ਥਾਣਾ ਸਿਟੀ ਪੁਲਿਸ ਨੇ ਬਾਹਰੀ ਸੂਬੇ ਨਾਲ ਸੰਬੰਧਤ ਕਥਿਤ ਦੋਸ਼ੀ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸ ਨੂੰ ਗਿ੍ਫਤਾਰ ਕਰ ਲਿਆ ਹੈ | ਜਾਣਕਾਰੀ ਮੁਤਾਬਿਕ ਬਹਾਦਰਪੁਰ ਦੇ ਵਾਸੀ ਜਸਪ੍ਰੀਤ ਸਿੰਘ ਉਰਫ ਰਾਹੁਲ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਸਦੇ ਦੋਸ ਦੇ ਘਰ ਦੇ ਸਾਹਮਣੇ ਬਾਹਰੀ ਸੂਬੇ ਨਾਲ ਸੰਬੰਧਤ ਅਨਿਲ ਕੁਮਾਰ ਆਪਣੇ ਪਰਿਵਾਰ ਸਮੇਤ ਰਹਿੰਦਾ ਹੈ | ਉਸ ਨੇ ਦੱਸਿਆ ਕਿ ਦੇਰ ਰਾਤ ਅਨਿਲ ਕੁਮਾਰ ਦੀ ਪਤਨੀ ਲਲਿਤਾ ਦੌੜ ਕੇ ਉਸ ਦੇ ਦੋਸਤ ਦੇ ਘਰ ਆ ਗਈ, ਜਦਕਿ ਕਥਿਤ ਦੋਸ਼ੀ ਤੇਜਧਾਰ ਹਥਿਆਰ ਲੈ ਕੇ ਉਸ ਦੇ ਪਿਛੇ ਦੌੜਦਾ ਹੋਇਆ ਆ ਗਿਆ | ਉਸ ਨੇ ਦੱਸਿਆ ਕਿ ਕਥਿਤ ਦੋਸ਼ੀ ਉੱਚੀ ਆਵਾਜ਼ 'ਤੇ ਗਲਤ ਭਾਸ਼ਾ 'ਚ ਬੋਲ ਕੇ ਆਪਣੀ ਪਤਨੀ ਨਾਲ ਲੜਨ ਲੱਗਾ | ਜਦੋਂ ਉਸਨੇ ਉਸ ਨੂੰ ਰੋਕਿਆ ਤਾਂ ਕਥਿਤ ਦੋਸ਼ੀ ਨੇ ਕਥਿਤ ਤੌਰ 'ਤੇ ਉਕਤ ਤੇਜਧਾਰ ਨਾਲ ਉਸ 'ਤੇ ਹਮਲਾ ਕਰਕੇ ਉਸ ਨੂੰ ਗੰਭੀਰ ਤੌਰ 'ਤੇ ਜ਼ਖਮੀ ਕਰ ਦਿੱਤਾ | ਪੁਲਿਸ ਨੇ ਉਕਤ ਸ਼ਿਕਾਇਤ ਦੇ ਅਧਾਰ 'ਤੇ ਕਥਿਤ ਦੋਸ਼ੀ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸ ਨੂੰ ਗਿ੍ਫਤਾਰ ਕਰ ਲਿਆ ਹੈ |