17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਹੋਣਹਾਰ ਵਿਦਿਆਰਥਣ ਮਾਨਸੀ ਨੂੰ ਸਨਮਾਨਿਤ ਕਰਨ ਲਈ ਉਸ ਦੇ ਘਰ ਪਹੁੰਚੇ ਕਾਂਗਰਸੀ ਨੇਤਾ ਮੁਨੀਸ਼ ਚੱਢਾ

ਅਜੀਤ ਡੈਸਕ 19-05-2026
ਤਲਵਾੜਾ, 18 ਮਈ (ਮਨੀਸ਼ਾ ਮਹਿਤਾ)-ਕਮਾਹੀ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਮਾਨਸੀ ਦੇਵੀ ਸਪੁੱਤਰੀ ਮਨਜੀਤ ਕੁਮਾਰ ਨਿਵਾਸੀ ਮੰਝਲੀ ਪੱਤੀ (ਬਹਿ ਚੂਹੜ) ਨੇ 12ਵੀਂ ਦੀ ਪ੍ਰੀਖਿਆ 'ਚੋਂ 489/500 ਅੰਕ ਲੈ ਕੇ ਜ਼ਿਲ੍ਹੇ ਪੱਧਰ ਤੇ ਤੀਸਰਾ ਸਥਾਨ ਅਤੇ ਪੰਜਾਬ ਪੱਧਰ 'ਤੇ 13ਵਾਂ ਸਥਾਨ ਹਾਸਿਲ ਕਰਕੇ ਆਪਣੇ ਮਾਤਾ ਪਿਤਾ, ਪਿੰਡ ਆਪਣੇ ਅਧਿਆਪਕਾਂ ਦੇ ਨਾਂਅ ਨੂੰ ਚਾਰ ਚੰਨ ਲਾਏ ਹਨ | ਵਿਦਿਆਰਥਣ ਮਾਨਸ਼ੀ ਦੇਵੀ ਦੀ ਇਸ ਉਪਲਬਧੀ ਵਾਰੇ ਜਦੋਂ ਸੀਨੀਅਰ ਕਾਂਗਰਸੀ ਨੇਤਾ ਹਲਕਾ ਦਸੂਹਾ ਮੁਨੀਸ਼ ਚੱਢਾ ਐਸ. ਸੀ. ਨਗਰ ਪੰਚਾਇਤ ਤਲਵਾੜਾ ਨੂੰ ਪਤਾ ਲੱਗਾ ਤਾਂ ਉਹ ਉਸ ਦੇ ਘਰ ਮੰਝਲੀ ਪੱਤੀ (ਬਹਿ ਚੂਹੜ) ਪਹੁੰਚੇ | ਉਨ੍ਹਾਂ ਮਾਨਸ਼ੀ ਨੂੰ ਮਾਤਾ ਦੀ ਚੂਨਰੀ, ਸਮਰਿਤੀ ਚਿੰਨ੍ਹ ਅਤੇ ਇਕ ਗਿਫ਼ਟ ਪੈਕ ਦੇ ਕੇ ਸਨਮਾਨਿਤ ਕੀਤਾ | ਮਾਨਸ਼ੀ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਹ ਸਾਫਟਵੇਅਰ ਇੰਜੀਨੀਅਰ ਬਣਨਾ ਚਾਹੁੰਦੀ ਹੈ | ਉਸ ਨੇ ਆਪਣੇ ਸ਼ਾਨਦਾਰ ਨਤੀਜੇ ਦਾ ਸਿਹਰਾ ਆਪਣੇ ਮਾਤਾ, ਪਿਤਾ ਅਤੇ ਸਕੂਲ ਦੇ ਸਮੂਹ ਸਟਾਫ਼ ਦਿੱਤਾ ਹੈ | ਮਾਨਸ਼ੀ ਦੇ ਪਿਤਾ ਮਨਜੀਤ ਕੁਮਾਰ ਆਪਣਾ ਪ੍ਰਾਈਵੇਟ ਕੰਮ ਕਰਦੇ ਹਨ ਅਤੇ ਮਾਤਾ ਰੀਤੂ ਬਾਲਾ ਗ੍ਰਹਿਣੀ ਹੈ |
ਪਿਛਲੀ ਖ਼ਬਰ ਵਿਧਾਇਕ ਘੁੰਮਣ ਵਲੋਂ ਹੋਣਹਾਰ ਵਿਦਿਆਰਥਣਾਂ ਦਾ ਸਨਮਾਨ ਅਗਲੀ ਖ਼ਬਰ ਸਰਵੇਖਣ ਦੇ ਨਾਂਅ 'ਤੇ ਸਿਆਸੀ ਜਾਸੂਸੀ ਕਰ ਰਹੀ ਹੈ ਮਾਨ ਸਰਕਾਰ-ਲਾਲੀ ਬਾਜਵਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।