ਬੁੱਲ੍ਹੋਵਾਲ, 18 ਮਈ (ਲੁਗਾਣਾ)-ਬਾਬਾ ਸ੍ਰੀਚੰਦ ਜੀ ਦੇ ਅਸਥਾਨ ਪਿੰਡ ਪੂਬੋਵਾਲ ਵਿਖੇ 42ਵਾਂ ਸਾਲਾਨਾ ਗੁਰਮਤਿ ਸਮਾਗਮ ਸ਼ਰਧਾ ਭਾਵਨਾ ਨਾਲ ਸੰਤ ਬਾਬਾ ਸੰਤੋਸ਼ ਦਾਸ ਤੇ ਬਾਬਾ ਪਰਮਿੰਦਰ ਸਿੰਘ ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ | ਸਾਲਾਨਾ ਸਮਾਗਮ ਵਿਚ ਦੇਸ਼-ਵਿਦੇਸ਼ ਤੋਂ ਸੰਗਤਾਂ ਵੱਡੀ ਗਿਣਤੀ 'ਚ ਨਤਮਸਤਕ ਹੋਈਆਂ | ਇਸ ਮੌਕੇ ਗੁਰਦੁਆਰਾ ਸਾਹਿਬ ਵਿਖੇ ਅਰੰਭ ਕੀਤੀਆਂ ਸ੍ਰੀ ਅਖੰਡ ਪਾਠ ਸਾਹਿਬ ਜੀ ਦੀਆਂ ਲੜੀਆਂ ਦੇ ਭੋਗ ਪਾਏ ਗਏ ਉਪਰੰਤ ਖੁੱਲੇ੍ਹ ਪੰਡਾਲ 'ਚ ਕਰਵਾਏ ਧਾਰਮਿਕ ਸਮਾਗਮ ਵਿਚ ਸਿੱਖ ਪੰਥ ਦੇ ਮਹਾਨ ਕੀਰਤਨੀਏ ਭਾਈ ਸਾਹਿਬ ਭਾਈ ਮਨਜਿੰਦਰ ਸਿੰਘ ਰਾਏਪੁਰ ਵਾਲੇ, ਭਾਈ ਅੰਮਿ੍ਤ ਪਾਲ ਸਿੰਘ, ਭਾਈ ਸਰੂਪ ਸਿੰਘ ਦੇ ਜਥੇ, ਬਲਜਿੰਦਰ ਸਿੰਘ ਪੰਛੀ ਜਤਿੰਦਰ ਸਿੰਘ ਪੰਛੀ ਕਵੀਸ਼ਰੀ ਜਥੇ, ਭਾਈ ਸੁਖਵਿੰਦਰ ਸਿੰਘ ਅਨਮੋਲ ਦੇ ਢਾਡੀ ਜਥਾ ਨੇ ਆਈਆਂ ਸੰਗਤਾਂ ਨੂੰ ਕੀਰਤਨ ਤੇ ਗੁਰੂ ਇਤਿਹਾਸ ਸਰਵਣ ਕਰਾਇਆ | ਇਸ ਦੌਰਾਨ ਸੰਤ ਬਾਬਾ ਸੰਤੋਖ ਦਾਸ ਵਲੋਂ ਵੀ ਕੀਰਤਨ ਤੇ ਅਨਮੋਲ ਬਚਨਾਂ ਰਾਹੀਂ ਹਰ ਜਸ ਸਰਵਣ ਕਰਵਾਇਆ | ਸਮਾਗਮ ਦੌਰਾਨ ਸੰਤ ਮਹਾਂਪੁਰਸ਼ ਬਾਬਾ ਪਰਮਿੰਦਰ ਸਿੰਘ, ਬਾਬਾ ਲਖਬੀਰ ਸਿੰਘ ਬਘੌਰਾ, ਸੰਤ ਗੁਰਬਚਨ ਸਿੰਘ ਪੰਡਵਾਂ, ਬਾਬਾ ਦਇਆ ਨੰਦ ਕੁੱਲੂ ਵਾਲੇ ਸੰਤ ਮੇਜਰ ਦਾਸ ਹੱਲੂਵਾਲ, ਸੰਤ ਅਵਤਾਰ ਸਿੰਘ ਸੁਰ ਸਾਹਿਬ, ਭਾਈ ਗੁਰਮੀਤ ਸਿੰਘ ਹਾਜੀਪੁਰ, ਸ਼੍ਰੋਮਣੀ ਅਕਾਲੀ ਦਲ ਤੋਂ ਹਰਮਿੰਦਰ ਸਿੰਘ ਸੰਧੂ ਹਲਕਾ ਇੰਚਾਰਜ ਚੱਬੇਵਾਲ, ਇਕਬਾਲ ਸਿੰਘ ਕੌਮੀ ਮੀਤ ਪ੍ਰਧਾਨ, ਨਿਰਮਲ ਸਿੰਘ ਭੀਲੋਵਾਲ, ਦਇਆ ਸਿੰਘ, ਨਵਕਰਨ ਸਿੰਘ ਕਲਸੀ ਹੱਲੂਵਾਲ, ਸੁਖਬੀਰ ਸਿੰਘ, ਸੇਵਾ ਸਿੰਘ, ਕੁਲਦੀਪ ਸਿੰਘ, ਰੋਹਿਤ ਕੁਮਾਰ, ਬਹਾਦਰ ਸਿੰਘ, ਮੁਖ਼ਤਿਆਰ ਸਿੰਘ, ਮਨਜਿੰਦਰ ਸਿੰਘ, ਨਰਿੰਦਰ ਸਿੰਘ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਸਮਾਗਮ 'ਚ ਸ੍ਰੀ ਅਨੰਦਪੁਰ ਸਾਹਿਬ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਵਿਸ਼ੇਸ਼ ਤੌਰ 'ਤੇ ਪਹੁੰਚੇ ਪੰਜ ਸਿੰਘ ਸਾਹਿਬਾਨਾਂ ਤੇ ਆਏ ਸੰਤਾਂ-ਮਹਾਂਪੁਰਸ਼ਾਂ ਦਾ ਸੰਤ ਬਾਬਾ ਸੰਤੋਸ਼ ਦਾਸ ਤੇ ਪ੍ਰਬੰਧਕਾਂ ਵਲੋਂ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ |