ਹੁਸ਼ਿਆਰਪੁਰ, 18 ਮਈ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਅਰੋੜਾ ਵੰਸ਼ ਸਭਾ ਵਲੋਂ ਸਰਪ੍ਰਸਤ ਸੰਜੀਵ ਅਰੋੜਾ ਤੇ ਪ੍ਰਧਾਨ ਟਿੰਕੂ ਨਰੂਲਾ ਦੀ ਅਗਵਾਈ ਹੇਠ ਪੀ. ਜੀ. ਆਈ. ਹਸਪਤਾਲ ਚੰਡੀਗੜ੍ਹ 'ਚ ਦਾਖਲ ਕੈਂਸਰ ਪੀੜਤ ਮਰੀਜ਼ ਦੀ ਸਹਾਇਤਾ ਲਈ ਦਵਾਈਆਂ ਖ਼ਰੀਦਣ ਵਾਸਤੇ 8500 ਦਾ ਚੈੱਕ ਭੇਟ ਕੀਤਾ | ਇਸ ਮੌਕੇ ਸਭਾ ਦੇ ਮੈਂਬਰਾਂ ਨੇ ਮਰੀਜ਼ ਦੀ ਜਲਦੀ ਸਿਹਤਯਾਬੀ ਦੀ ਕਾਮਨਾ ਕਰਦਿਆਂ ਕਿਹਾ ਕਿ ਸਮਾਜ ਦੇ ਲੋੜਵੰਦ ਲੋਕਾਂ ਦੀ ਮਦਦ ਕਰਨਾ ਹੀ ਸਭ ਤੋਂ ਵੱਡੀ ਸੇਵਾ ਹੈ | ਪ੍ਰਧਾਨ ਟਿੰਕੂ ਨਰੂਲਾ ਨੇ ਕਿਹਾ ਕਿ ਅਰੋੜਾ ਵੰਸ਼ ਸਭਾ ਹਮੇਸ਼ਾ ਸਮਾਜ ਸੇਵਾ ਦੇ ਕੰਮਾਂ 'ਚ ਵੱਧ-ਚੜ੍ਹ ਕੇ ਹਿੱਸਾ ਲੈਂਦੀ ਆ ਰਹੀ ਹੈ ਅਤੇ ਅੱਗੇ ਵੀ ਲੋੜਵੰਦ ਪਰਿਵਾਰਾਂ ਦੀ ਹਰ ਸੰਭਵ ਮਦਦ ਕਰਦੀ ਰਹੇਗੀ | ਇਸ ਮੌਕੇ ਸਭਾ ਦੇ ਸਰਪ੍ਰਸਤ ਸੰਜੀਵ ਅਰੋੜਾ ਨੇ ਕਿਹਾ ਕਿ ਮਨੁੱਖੀ ਸੇਵਾ ਹੀ ਸੱਚੀ ਸੇਵਾ ਹੈ ਤੇ ਸੰਸਥਾ ਭਵਿੱਖ ਵਿਚ ਵੀ ਇਸੇ ਤਰ੍ਹਾਂ ਸੇਵਾ ਕਾਰਜ ਕਰਦੀ ਰਹੇਗੀ | ਇਸ ਮੌਕੇ ਦਵਿੰਦਰ ਅਰੋੜਾ, ਅਜੈ ਚਾਵਲਾ, ਵਿਜੈ ਅਰੋੜਾ, ਪਵਨ ਅਰੋੜਾ, ਰਾਜੀਵ ਮਨਚੰਦਾ, ਐਚ. ਕੇ. ਨਾਕੜਾ, ਸੰਜੀਵ ਕਥੂਰੀਆ ਆਦਿ ਹਾਜ਼ਰ ਸਨ |