17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਅੱਖਾਂ ਤੇ ਸਰੀਰ ਦਾਨ ਕਰਨ ਦੀ ਮੁਹਿੰਮ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ-ਭਾਈ ਬਰਿੰਦਰ ਮਸੀਤੀ

ਅਜੀਤ ਡੈਸਕ 19-05-2026
ਮੁਕੇਰੀਆਂ, 18 ਮਈ (ਰਾਮਗੜ੍ਹੀਆ)-ਆਪਣੇ ਜਿਉਂਦੇ ਜੀਅ ਕਿਸੇ ਦਾ ਭਲਾ ਕਰਨਾ ਦੁਨੀਆ ਤੋਂ ਸਭ ਤੋਂ ਉੱਤਮ ਕੰਮ ਹੈ ਤੇ ਜੋ ਮਨੁੱਖ ਆਪਣਾ ਜੀਵਨ ਦੂਸਰਿਆਂ ਦੇ ਭਾਲ 'ਚ ਗੁਜ਼ਾਰਦਾ ਹੈ, ਪ੍ਰਮਾਤਮਾ ਵੀ ਉਸ ਦਾ ਭਲਾ ਕਰਦਾ ਹੈ | ਇਹ ਪ੍ਰਗਟਾਵਾ ਭਾਈ ਬਰਿੰਦਰ ਸਿੰਘ ਮਸੀਤੀ ਨੇ ਗੱਲਬਾਤ ਦੌਰਾਨ ਕੀਤਾ | ਭਾਈ ਮਸੀਤੀ ਨੇ ਦੱਸਿਆ ਕਿ ਉਨ੍ਹਾਂ ਦੀ ਉਮਰ 65 ਸਾਲ ਦੇ ਕਰੀਬ ਹੋ ਚੁੱਕੀ ਹੈ ਤੇ ਉਹ ਅੱਜ ਵੀ ਅੱਖਾਂ ਦਾਨ ਤੋਂ ਇਲਾਵਾ ਆਪਣੇ ਅੰਗ ਦਾਨ ਕਰਨ ਲਈ ਲੋਕਾਂ ਨੂੰ ਘਰ-ਘਰ ਜਾ ਕੇ ਪ੍ਰੇਰਿਤ ਕਰ ਰਹੇ ਹਨ | ਉਨ੍ਹਾਂ ਕਿਹਾ ਉਹ 30 ਕਿੱਲੋਮੀਟਰ ਦਾ ਸਫ਼ਰ ਹਰ ਰੋਜ਼ ਤੈਅ ਕਰਕੇ ਲੋਕਾਂ ਨੂੰ ਇਸ ਮੁਹਿੰਮ ਨਾਲ ਜੁੜਨ ਲਈ ਜਾਗਰੂਕ ਕਰ ਰਹੇ ਹਨ ਅਤੇ ਇਲਾਕੇ ਦੇ ਲੋਕ ਵੀ ਇਸ ਪ੍ਰਤੀ ਜਾਗਰੂਕਤਾ ਦਿਖਾ ਵੀ ਰਹੀ ਹੈ | ਭਾਈ ਮਸੀਤੀ ਨੇ ਦੱਸਿਆ ਕਿ ਲੋਕਾਂ ਦੀਆਂ ਮਰਨ ਉਪਰੰਤ ਅੱਖਾਂ ਦਾਨ ਕਰਵਾਈਆਂ ਜਾ ਰਹੀਆਂ ਹਨ, ਸਰੀਰ ਦਾਨ ਕਰਵਾਏ ਜਾ ਰਹੇ, ਜਿਨ੍ਹਾਂ ਦਾ ਲਾਭ ਲੋੜਵੰਦ ਵਿਅਕਤੀਆਂ ਨੂੰ ਮਿਲ ਰਿਹਾ ਹੈ | ਭਾਈ ਮਸੀਤੀ ਨੇ ਦੱਸਿਆ ਕਿ ਉਹ ਖ਼ੁਦ ਵੀ 65 ਸਾਲ ਦੀ ਉਮਰ ਵਿਚ ਕਈ ਵਾਰ ਖ਼ੂਨ ਦਾਨ ਕਰ ਚੁੱਕਾ ਹਾਂ ਤੇ ਮਰਨ ਉਪਰੰਤ ਆਪਣਾ ਸਾਰਾ ਸਰੀਰ ਦਾਨ ਕਰ ਦਿੱਤਾ ਹੈ | ਉਨ੍ਹਾਂ ਕਿਹਾ ਮੇਰੀ ਮੌਤ ਤੋਂ ਬਾਅਦ ਮੇਰੇ ਇਹ ਅੰਗ ਲੋੜਵੰਦ ਵਿਅਕਤੀਆਂ ਨੂੰ ਮੁਫ਼ਤ ਵਿਚ ਲਗਾਏ ਜਾ ਸਕਣਗੇ |
ਪਿਛਲੀ ਖ਼ਬਰ ਭਲਕੇ ਰੋਸ ਵਜੋਂ ਗੜ੍ਹਸ਼ੰਕਰ ਦੇ ਮੈਡੀਕਲ ਸਟੋਰ ਬੰਦ ਰਹਿਣਗੇ ਅਗਲੀ ਖ਼ਬਰ ਅਰੋੜਾ ਵੰਸ਼ ਸਭਾ ਵਲੋਂ ਕੈਂਸਰ ਪੀੜਤ ਦੀ ਸਹਾਇਤਾ ਲਈ ਰਾਸ਼ੀ ਭੇਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।