ਗੜ੍ਹਸ਼ੰਕਰ, 18 ਮਈ (ਧਾਲੀਵਾਲ)-ਦਵਾਈਆਂ ਦੀ ਆਨ-ਲਾਈਨ ਵਿਕਰੀ ਦੇ ਵਿਰੋਧ 'ਚ ਪੰਜਾਬ ਕੈਮਿਸਟ ਐਸੋਸੀਏਸ਼ਨ ਵਲੋਂ ਦਿੱਤੇ ਸੱਦੇ ਤਹਿਤ ਸੂਬਾ ਪ੍ਰਧਾਨ ਸੁਰਿੰਦਰ ਦੁੱਗਲ, ਸੂਬਾ ਜਨਰਲ ਸਕੱਤਰ ਜੀ. ਐੱਸ. ਚਾਵਲਾ ਤੇ ਰਵੀ ਸ਼ੰਕਰ ਨੰਦਾ ਕਾਰਜਕਾਰੀ ਮੈਂਬਰ ਪੰਜਾਬ ਫਾਰਮੇਸੀ ਕੌਂਸਲ ਦੇ ਨਿਰਦੇਸ਼ ਤਹਿਤ ਗੜ੍ਹਸ਼ੰਕਰ ਦੇ ਸਮੂਹ ਮੈਡੀਕਲ ਸਟੋਰ ਹੜਤਾਲ ਕਰਕੇ 20 ਮਈ ਨੂੰ ਬੰਦ ਰਹਿਣਗੇ | ਕੈਮਿਸਟ ਐਸੋਸੀਏਸ਼ਨ ਗੜ੍ਹਸ਼ੰਕਰ ਦੇ ਪ੍ਰਧਾਨ ਰਾਜਵਰਿੰਦਰ ਸਿੰਘ ਰਾਜਾ, ਸਕੱਤਰ ਬਲਦੇਵ ਸ਼ਰਮਾ, ਕੈਸ਼ੀਅਰ ਜਗਮੋਹਨ ਸਿੰਘ ਮਨੋਚਾ ਨੇ ਸਮੂਹ ਮੈਂਬਰਾਂ ਨੂੰ ਇਸ ਰੋਸ ਵਿਚ ਸ਼ਾਮਿਲ ਹੋ ਕੇ ਮੈਡੀਕਲ ਸਟੋਰ ਬੰਦ ਰੱਖਣ ਦਾ ਸੱਦਾ ਦਿੱਤਾ |