ਬੁੱਲ੍ਹੋਵਾਲ, 18 ਮਈ (ਲੁਗਾਣਾ)-ਪਿੰਡ ਲਾਂਬੜਾ ਦੇ ਸ੍ਰੀ ਓਮ ਦਰਬਾਰ 'ਚ ਬਾਪੂ ਠਾਕੁਰ ਦਾਸ ਦੇ 160ਵੇਂ ਪ੍ਰਕਾਸ਼ ਦਿਵਸ ਨੂੰ ਸਮਰਪਿਤ ਸਾਲਾਨਾ ਯੱਗ ਸਮਾਗਮ 21, 22, ਤੇ 23 ਮਈ ਨੂੰ ਕਰਵਾਇਆ ਜਾ ਰਿਹਾ ਹੈ | ਇਸ ਸੰਬੰਧੀ ਪ੍ਰਬੰਧਕਾਂ ਨੇ ਦੱਸਿਆ ਕਿ ਸ੍ਰੀ ਓਮ ਦਰਬਾਰ ਲਾਂਬੜਾ ਵਿਖੇ 21 ਮਈ ਨੂੰ ਸ੍ਰੀ ਅਖੰਡ ਪਾਠਾਂ ਦੇ ਲੜੀਵਾਰ ਪਾਠਾਂ ਦੀ ਆਰੰਭਤਾ ਹੋਵੇਗੀ | 22 ਮਈ ਨੂੰ ਮਹਾਨ ਨਗਰ ਕੀਰਤਨ ਸ਼ਾਮ 4 ਵਜੇ ਆਰੰਭ ਹੋਵੇਗਾ ਅਤੇ 23 ਮਈ ਨੂੰ ਸ੍ਰੀ ਅਖੰਡ ਸਾਹਿਬ ਦੇ ਲੜੀਵਾਰ ਪਾਠਾਂ ਦੇ ਭੋਗ ਪਾਏ ਜਾਣਗੇ, ਉਪਰੰਤ ਸੰਤ ਸਮਾਗਮ ਕਰਵਾਇਆ ਜਾਵੇਗਾ |