ਮੁਕੇਰੀਆਂ, 18 ਮਈ (ਰਾਮਗੜ੍ਹੀਆ)-ਚੰਡੀਗੜ੍ਹ ਵਿਖੇ ਰਾਜਪਾਲ ਨੂੰ ਪੰਜਾਬ ਦੇ ਪਾਣੀਆਂ ਸੰਬੰਧੀ ਅਤੇ ਬੀ. ਬੀ. ਐੱਮ. ਬੀ. 'ਚ ਪੰਜਾਬ ਦੀ ਮੈਂਬਰਸ਼ਿਪ ਨੂੰ ਖ਼ਤਮ ਕਰਨ ਵਿਰੁੱਧ ਮੰਗ ਪੱਤਰ ਦੇਣ ਜਾ ਰਹੇ ਕਿਸਾਨਾਂ 'ਤੇ ਕੇਂਦਰ ਤੇ ਪੰਜਾਬ ਸਰਕਾਰ ਦੇ ਇਸ਼ਾਰੇ 'ਤੇ ਚੰਡੀਗੜ੍ਹ ਪੁਲਿਸ ਵਲੋਂ ਕੀਤੇ ਗਏ ਘਿਣਾਉਣੇ ਲਾਠੀਚਾਰਜ ਦੇ ਰੋਸ ਵਜੋਂ ਮੁਕੇਰੀਆਂ-ਤਲਵਾੜਾ ਜੀ. ਟੀ. ਰੋਡ 'ਤੇ ਪਿੰਡ ਕਾਲੂ ਚਾਂਗ ਨਜ਼ਦੀਕ ਕੁਲ ਹਿੰਦ ਕਿਸਾਨ ਸਭਾ, ਕੁਲ ਹਿੰਦ ਖੇਤ ਮਜ਼ਦੂਰ ਯੂਨੀਅਨ, ਭਾਰਤੀ ਕਿਸਾਨ ਯੂਨੀਅਨ ਵਲੋਂ ਕੇਂਦਰ, ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਅਤੇ ਸਰਕਾਰਾਂ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ | ਐਕਸ਼ਨ ਦੀ ਅਗਵਾਈ ਜਸਵੀਰ ਸਿੰਘ ਗਾਲੜੀਆਂ, ਵਿਜੇ ਸਿੰਘ ਪੋਤਾ ਅਤੇ ਤਰਸੇਮ ਲਾਲ ਭੰਗਾਲਾ ਨੇ ਕੀਤੀ, ਜਿਸ 'ਚ ਕੁਲ ਹਿੰਦ ਕਿਸਾਨ ਸਭਾ ਦੇ ਸੂਬਾ ਜੁਆਇੰਟ ਸਕੱਤਰ ਸਾਥੀ ਆਸ਼ਾ ਨੰਦ ਨੇ ਵੀ ਸ਼ਿਰਕਤ ਕੀਤੀ | ਇਸ ਮੌਕੇ ਸੋਮ ਰਾਜ ਬਰਿਆਹਾਂ, ਕਮਲਦੀਪ, ਮਹਿੰਦਰ ਪਾਲ ਭੰਗਾਲਾ, ਸਰਵਣ ਸਿੰਘ, ਤਿਲਕ ਰਾਜ, ਸੁਖਦੇਵ ਸਿੰਘ ਹਵੇਲ ਚਾਂਗ, ਗੁਰਦਿਆਲ ਸਿੰਘ, ਜੱਸੀ, ਗੁਰਪਾਲ ਸਿੰਘ, ਕੀਮਤੀ ਲਾਲ, ਜਗਤਾਰ ਸਿੰਘ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਲੋਕ ਹਾਜ਼ਰ ਸਨ |