ਮੁਕੇਰੀਆਂ, 18 ਮਈ (ਰਾਮਗੜ੍ਹੀਆ)-ਰਾਮਗੜ੍ਹ ਕੁੱਲੀਆਂ ਮੁਕੇਰੀਆਂ ਦੇ ਵਸਨੀਕ ਕੈਪਟਨ ਸੋਹਨ ਸਿੰਘ ਪਾਥੇ ਦਾ ਦਿਹਾਂਤ ਹੋ ਗਿਆ ਹੈ | ਉਨ੍ਹਾਂ ਦਾ ਅੰਤਿਮ ਸੰਸਕਾਰ ਰਾਮਗੜ੍ਹ ਕੁੱਲੀਆਂ ਮੁਕੇਰੀਆਂ ਦੇ ਸ਼ਮਸ਼ਾਨਘਾਟ ਵਿਖੇ 19 ਮਈ ਨੂੰ ਕੀਤਾ ਜਾਵੇਗਾ | ਇਸ ਮੌਕੇ ਰਾਜਨੀਤਿਕ, ਧਾਰਮਿਕ ਅਤੇ ਸਮਾਜਿਕ ਸ਼ਖ਼ਸੀਅਤਾਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਕਿਹਾ ਕਿ ਦੇਸ਼ ਪ੍ਰਤੀ ਕੈਪਟਨ ਸੋਹਨ ਸਿੰਘ ਦੀ ਸ਼ੂਰਬੀਰਤਾ ਤੇ ਸੇਵਾ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ |