17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਕਿਸਾਨ ਦੀਆਂ ਮੱਝਾਂ ਚੋਰੀ ਕਰਨ ਵਾਲੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ

ਅਜੀਤ ਡੈਸਕ 19-05-2026
ਟਾਂਡਾ ਉੜਮੁੜ, 18 ਮਈ (ਕੁਲਬੀਰ ਸਿੰਘ ਗੁਰਾਇਆ)-ਪਿੰਡ ਜਲਾਲਪੁਰ ਵਿਖੇ ਇਕ ਕਿਸਾਨ ਦੀਆਂ 4 ਮੱਝਾਂ ਚੋਰੀ ਕਰਨ ਦੇ ਦੋਸ਼ ਅਧੀਨ ਟਾਂਡਾ ਪੁਲਿਸ ਨੇ ਇਕ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਪੁਲਿਸ ਨੇ ਇਹ ਮਾਮਲਾ ਚੋਰੀ ਦਾ ਸ਼ਿਕਾਰ ਹੋਏ ਜਰਨੈਲ ਸਿੰਘ ਪੁੱਤਰ ਕੇਵਲ ਸਿੰਘ ਵਾਸੀ ਪਿੰਡ ਜਲਾਲਪੁਰ ਦੇ ਬਿਆਨਾਂ ਦੇ ਆਧਾਰ 'ਤੇ ਮੁਹੰਮਦ ਰਫ਼ੀ ਉਰਫ਼ ਬਿਕਾ ਪੁੱਤਰ ਗ਼ੁਲਾਮ ਮੁਸਤਫ਼ਾ ਵਾਸੀ ਰਾਮਪੁਰ ਤਲਵਾੜਾ ਥਾਣਾ ਸ੍ਰੀ ਹਰਿਗੋਬਿੰਦਪੁਰ ਦੇ ਖ਼ਿਲਾਫ਼ ਦਰਜ ਕੀਤਾ ਹੈ | ਪੁਲਿਸ ਨੂੰ ਦਿੱਤੀ ਗਈ ਸ਼ਿਕਾਇਤ ਵਿਚ ਜਰਨੈਲ ਸਿੰਘ ਨੇ ਦੱਸਿਆ ਕਿ ਉਸ ਦਾ ਡੇਰਾ ਪਿੰਡ ਦੇ ਬਾਹਰ ਹੈ ਅਤੇ ਉਸ ਨੇ ਆਪਣੇ ਡੇਰੇ 'ਚ 4 ਸੂਣ ਵਾਲੀਆਂ ਮੱਝਾਂ ਤੋਂ ਇਲਾਵਾ ਇਕ ਕੱਟਾ, ਇਕ ਕੱਟੀ ਤੇ ਇਕ ਵੱਛੀ ਰੱਖੀ ਹੋਈ ਹੈ | ਇਨ੍ਹਾਂ ਪਸ਼ੂਆਂ ਦੀ ਦੇਖ-ਭਾਲ ਵਾਸਤੇ ਮੁਹੰਮਦ ਤਸਲੀਮ ਮਨਸੂਰੀ ਪੁੱਤਰ ਮੁਹੰਮਦ ਹਨੀਫ਼ ਮਨਸੂਰੀ ਵਾਸੀ ਚਾਰਜ ਪੱਟੀ ਬਿਹਾਰ ਨੂੰ ਰੱਖਿਆ ਹੈ | ਬੀਤੀ 5 ਮਈ ਦੀ ਸ਼ਾਮ ਨੂੰ ਮੈਂ ਆਪਣੀਆਂ ਮੱਝਾਂ ਤੇ ਹੋਰ ਪਸ਼ੂ ਬਰਾਂਡੇ ਵਿਚ ਬੰਨ੍ਹ ਕੇ ਘਰ ਪਹੁੰਚਿਆ ਸੀ ਕਿ 4-5 ਮਈ ਦੀ ਦਰਮਿਆਨੀ ਰਾਤ ਨੂੰ ਮੈਨੂੰ ਮੁਹੰਮਦ ਤਸਲੀਮ ਮਨਸੂਰੀ ਦਾ ਫ਼ੋਨ ਆਇਆ ਕਿ ਕੋਈ ਵਿਅਕਤੀ ਤੁਹਾਡੀਆਂ ਮੱਝਾਂ ਤੇ ਹੋਰ ਪਸ਼ੂ ਚੋਰੀ ਕਰਕੇ ਲੈ ਗਿਆ | ਬਾਅਦ 'ਚ ਭਾਲ ਕਰਨ 'ਤੇ ਮੇਰੀਆਂ 4 ਮੱਝਾਂ ਅਤੇ ਹੋਰ ਪਸ਼ੂ ਮੁਹੰਮਦ ਰਫ਼ੀ ਉਰਫ਼ ਬਿਕਾ ਦੇ ਪਾਸੋਂ ਬਰਾਮਦ ਹੋਈਆਂ | ਟਾਂਡਾ ਪੁਲਿਸ ਨੇ ਹੁਣ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
ਪਿਛਲੀ ਖ਼ਬਰ ਵਿਧਾਇਕ ਇਯਾਲੀ ਤੇ ਤਰਸੇਮ ਸਿੰਘ ਜੱਸੋਵਾਲ ਦਾ ਮੁਕੇਰੀਆਂ ਪਹੁੰਚਣ 'ਤੇ ਸਵਾਗਤ ਅਗਲੀ ਖ਼ਬਰ ਡੀ. ਏ. ਵੀ. ਕਾਲਜੀਏਟ ਸਕੂਲ ਦਸੂਹਾ ਵਿਖੇ ਨਵੇਂ ਵਿਦਿਆਰਥੀਆਂ ਦੇ ਸਵਾਗਤ ਲਈ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।