ਤਲਵਾੜਾ, 19 ਮਈ (ਮਨੀਸ਼ਾ ਮਹਿਤਾ)- ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਬਾਰਵੀਂ ਜਮਾਤ ਦੇ ਘੋਸ਼ਿਤ ਨਤੀਜਿਆਂ ਵਿਚ ਡੀ. ਏ. ਵੀ. ਸੀਨੀਅਰ ਸੈਕੰਡਰੀ ਸਕੂਲ ਕਮਾਹੀ ਦੇਵੀ ਦਾ 2025-26 ਦਾ ਨਤੀਜਾ ਸ਼ਾਨਦਾਰ ਰਿਹਾ | ਪਿ੍ੰਸੀਪਲ ਅਨੀਤਾ ਦੇਵੀ ਨੇ ਦੱਸਿਆ ਕਿ ਉਨਾਂ ਦੇ ਸਕੂਲ ਦੇ ਵਿਦਿਆਰਥੀ ਰਾਕੇਸ਼ ਕੌਂਡਲ (ਨਾਨ ਮੈਡੀਕਲ) ਨੇ 87 ਫ਼ੀਸਦੀ ਅੰਕ, ਵਿਦਿਆਰਥਣ ਸੋਨਮ ਵਿਹਾਲ ਨੇ 87 ਫ਼ੀਸਦੀ (ਨਾਨ ਮੈਡੀਕਲ), ਵਿਦਿਆਰਥਣ ਲਗਨ (ਨਾਨ ਮੈਡੀਕਲ) 75 ਫ਼ੀਸਦੀ ਅੰਕ, ਨਵਜੋਤ ਸਿੰਘ (ਆਰਟਸ) 74 ਫ਼ੀਸਦੀ, ਸਿਮਰਨ ਬਡਿਆਲ (ਆਰਟਸ) 72 ਫ਼ੀਸਦੀ ਅੰਕ ਪ੍ਰਾਪਤ ਕੀਤੇ ਹਨ | ਇਨਾਂ ਵਿਦਿਆਰਥੀਆਂ ਨੇ ਆਪਣੇ-ਆਪਣੇ ਪਿੰਡ ਅਤੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ | ਡੀ. ਏ. ਵੀ ਕਾਲਜ ਮੈਨੇਜਿੰਗ ਕਮੇਟੀ ਹੁਸ਼ਿਆਰਪੁਰ ਦੇ ਪ੍ਰਧਾਨ ਡਾ. ਅਨੂਪ ਕੁਮਾਰ, ਸਕੱਤਰ ਆਰ. ਐਮ. ਭੱਲਾ ਅਤੇ ਡੀ. ਏ. ਵੀ ਸੀ. ਸੈ. ਸਕੂਲ ਦੀ ਪਿ੍ੰਸੀਪਲ ਅਨੀਤਾ ਦੇਵੀ ਨੇ ਸਕੂਲ ਦੇ ਸ਼ਾਨਦਾਰ ਨਤੀਜੇ ਦਾ ਸਿਹਰਾ ਬੱਚਿਆਂ ਦੇ ਮਾਪਿਆਂ ਅਤੇ ਸਕੂਲ ਦੇ ਹੋਣਹਾਰ ਸਟਾਫ਼ ਨੂੰ ਦਿੱਤਾ ਹੈ |