27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਅਕਾਲ ਅਕੈਡਮੀ ਤਿੱਬੜ ਵਿਚ ਗਤਕਾ ਮੁਕਾਬਲੇ ਕਰਵਾਏ

ਅਜੀਤ ਡੈਸਕ 20-05-2026
ਖੁੱਡਾ, 19 ਮਈ (ਸਰਬਜੀਤ ਸਿੰਘ)- ਬੀਤੇ ਦਿਨੀਂ ਅਕਾਲ ਅਕੈਡਮੀ ਤਿੱਬੜ ਵਿਚ ਬੱਚਿਆਂ ਦੇ ਗਤਕਾ ਮੁਕਾਬਲੇ ਕਰਵਾਏ ਗਏ | ਇਸ ਗਤਕਾ ਮੁਕਾਬਲਿਆਂ ਵਿਚ ਅਕਾਲ ਅਕੈਡਮੀ ਤਿੱਬੜ, ਅਕਾਲ ਅਕੈਡਮੀ ਪਵੇ, ਅਕਾਲ ਅਕੈਡਮੀ ਧੁੱਗਾ ਕਲਾ, ਅਕਾਲ ਅਕੈਡਮੀ ਰਸੂਲਪੁਰ ਵੇਟ ਅਤੇ ਅਕਾਲ ਅਕੈਡਮੀ ਮੂਲਿਆਂਵਾਲ ਪੰਜ ਅਕੈਡਮੀਆਂ ਦੇ ਬੱਚਿਆਂ ਨੇ ਹਿੱਸਾ ਲਿਆ | ਹਰੇਕ ਅਕੈਡਮੀਆਂ ਦੇ ਬੱਚਿਆਂ ਨੇ ਗਤਕਾ ਮੁਕਾਬਲਿਆਂ ਵਿਚ ਵਧੀਆ ਪ੍ਰਦਰਸ਼ਨ ਕੀਤਾ ਜਿਸ ਵਿਚ ਪਵੇ ਅਕੈਡਮੀ ਦੇ ਲੜਕਿਆਂ ਨੇ ਅੰਡਰ 14 ਪਹਿਲਾ ਸਥਾਨ ਹਾਸਲ ਕੀਤਾ, ਲੜਕੀਆਂ ਨੇ ਅੰਡਰ 14 ਦੂਜਾ ਸਥਾਨ ਹਾਸਲ ਕੀਤਾ ਅਤੇ ਅੰਡਰ 17 ਲੜਕਿਆਂ ਨੇ ਦੂਜਾ ਸਥਾਨ ਹਾਸਲ ਕੀਤਾ | ਇਸ ਮੌਕੇ ਅਕਾਲ ਅਕੈਡਮੀ ਤਿੱਬੜ ਦੇ ਪਿ੍ੰਸੀਪਲ ਮੈਡਮ ਗੁਰਵਿੰਦਰ ਕੌਰ ਨੇ ਬੱਚਿਆਂ ਨੂੰ ਮੈਡਲ ਤੇ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ | ਇਸ ਮੌਕੇ ਸੇਵਾਦਾਰ ਹਰਜੀਤ ਸਿੰਘ, ਪਿ੍ੰਸੀਪਲ ਮੈਡਮ ਸੁਖਸ਼ਰਨ ਕੌਰ, ਅਕਾਲ ਅਕੈਡਮੀ ਪਵੇਂ ਦੇ ਗਤਕਾ ਅਧਿਆਪਕ ਗੁਰਪ੍ਰੀਤ ਸਿੰਘ, ਮੈਡਮ ਜਸਬੀਰ ਕੌਰ, ਕਮਲਜੀਤ ਕੌਰ, ਰਾਜਵਿੰਦਰ ਕੌਰ, ਭਰਪੂਰ ਕੌਰ, ਸੁਸ਼ਮਾ ਕੌਰ ਸ਼ਾਮਿਲ ਹੋਏ |
ਪਿਛਲੀ ਖ਼ਬਰ ਰਾਜਪੂਤ ਵੈੱਲਫੇਅਰ ਸੁਸਾਇਟੀ ਦੀ ਮੀਟਿੰਗ ਅਗਲੀ ਖ਼ਬਰ ਗਰਮੀ ਤੋਂ ਬਚਾਅ ਲਈ ਤਰਲ ਪਦਾਰਥਾਂ ਦਾ ਸੇਵਨ ਬਹੁਤ ਜ਼ਰੂਰੀ - ਡਾ. ਐਸ.ਪੀ. ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।