27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

6 ਸਾਲਾ ਬੱਚੀ ਨਾਲ ਗ਼ਲਤ ਹਰਕਤਾਂ ਕਰਨ ਵਾਲਾ ਕਾਬੂ

ਅਜੀਤ ਡੈਸਕ 20-05-2026
ਕੋਟਫ਼ਤੂਹੀ, 19 ਮਈ (ਅਵਤਾਰ ਸਿੰਘ ਅਟਵਾਲ)-ਨਜ਼ਦੀਕੀ ਪਿੰਡ ਮੰਨਣਹਾਨਾ ਵਿਚ ਦੇਰ ਸ਼ਾਮ ਪਿੰਡ ਦੇ ਹੀ ਨੌਜਵਾਨ ਨੇ ਲਗਭਗ 6 ਕੁ ਸਾਲਾ ਬੱਚੀ ਨਾਲ ਗਲਤ ਹਰਕਤਾਂ ਕੀਤੀਆਂ | ਜਾਣਕਾਰੀ ਅਨੁਸਾਰ ਪਿੰਡ ਦਾ 22 ਕੁ ਸਾਲਾਂ ਨੌਜਵਾਨ ਸਾਗਰ ਪੁੱਤਰ ਕਸ਼ਮੀਰ ਰਾਮ ਨਿਵਾਸੀ ਮੰਨਣਹਾਨਾ ਜੋ ਨਸ਼ੇ ਦਾ ਆਦੀ ਹੈ, ਜਿਸ ਉੱਪਰ ਪਹਿਲਾ ਵੀ ਪੁਲਿਸ ਵੱਲੋਂ ਪਰਚੇ ਦਰਜ ਹਨ, ਉਹ ਦੇਰ ਸ਼ਾਮ ਪਿੰਡ ਦੇ ਰਵਿਦਾਸ ਮੰਦਿਰ ਦੇ ਪਿਛਲੇ ਪਾਸੇ ਘੁੰਮ ਰਿਹਾ ਸੀ, ਜਦੋਂ ਉਸ ਦੇ ਕੋਲ ਦੀ ਇਕ 6 ਕੁ ਸਾਲ ਦੀ ਨਬਾਲਗ ਲੜਕੀ ਲੰਘੀ ਤਾਂ ਉਸ ਨੇ ਉਸ ਨੂੰ ਫੜ ਲਿਆ ਅਤੇ ਪਾਸ ਇੱਕ ਤੂੜੀ ਵਾਲੇ ਕੁੱਪਾ ਦੇ ਕੋਲ ਲੈ ਗਿਆ ਤੇ ਉਸ ਨਾਲ ਗ਼ਲਤ ਹਰਕਤਾਂ ਕਰਨ ਲੱਗਾ ਤਾਂ ਲੜਕੀ ਦੇ ਰੋਣ ਤੇ ਆਸ-ਪਾਸ ਲੋਕਾਂ ਦੇ ਇਕੱਠੇ ਹੋਣ ਤੇ ਅਚਾਨਕ ਗਲੀ ਵਿਚ ਕਿਸੇ ਦੀ ਗੱਡੀ ਦੇ ਆ ਜਾਣ ਤੇ ਉਕਤ ਦੋਸ਼ੀ ਲੜਕੇ ਨੇ ਰੋਂਦੀ ਲੜਕੀ ਨੂੰ ਉੱਥੇ ਛੱਡ ਕੇ ਦੌੜ ਗਿਆ, ਜਿਸ ਨੇ ਲੜਕੀ ਨੇ ਨਜ਼ਦੀਕ ਆਪਣੇ ਘਰ ਜਾ ਕੇ ਸਾਰੀ ਗਲ ਦੱਸੀ ਤਾਂ ਆਸ-ਪਾਸ ਦੇ ਲੋਕਾਂ ਨੂੰ ਪਤਾ ਲੱਗਣ ਤੇ ਉਨਾਂ ਉਕਤ ਦੋਸ਼ੀ ਨੌਜਵਾਨ ਨੂੰ ਕਾਬੂ ਕਰ ਕੇ ਉਸ ਦੀ ਚੰਗੀ ਭੁਗਤ ਸਵਾਰੀ | ਮੌਕੇ 'ਤੇ ਐੱਸ. ਐੱਚ. ਓ ਇੰਸਪੈਕਟਰ ਰਮਨਦੀਪ ਕੌਰ ਨੇ ਪੁਲਿਸ ਪਾਰਟੀ ਨਾਲ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ ਤੇ ਉਕਤ ਨੌਜਵਾਨ ਨੂੰ ਕਾਬੂ ਕਰ ਕੇ ਨਾਲ ਲੈ ਗਏ | ਇਸ ਸਬੰਧ ਵਿਚ ਪੁਲਿਸ ਵੱਲੋਂ ਅੰਡਰ ਪੀ. ਓ. ਐੱਸ. ਸੀ. ਓ ਐਕਟ ਤਹਿਤ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
ਪਿਛਲੀ ਖ਼ਬਰ ਸਮੂਹ ਆਊਟਸੋਰਸ ਮੀਟਰ ਰੀਡਰ ਅਤੇ ਸੁਪਰਵਾਈਜਰ ਨੇ ਵਧੀਕ ਨਿਗਰਾਨ ਇੰਜੀ. ਸੰਚਾਲਨ ਮੰਡਲ ਮੁਕੇਰੀਆਂ ਨੂੰ ਦਿੱਤਾ ਮੰਗ ਪੱਤਰ ਅਗਲੀ ਖ਼ਬਰ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡ: ਘੁੰਮਣ ਵਲੋਂ ਐਡ: ਗਗਨਦੀਪ ਜੰਮੂ 'ਤੇ ਹੋਏ ਹਮਲੇ ਦੀ ਨਿਖੇਧੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।