28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਸਮੂਹ ਆਊਟਸੋਰਸ ਮੀਟਰ ਰੀਡਰ ਅਤੇ ਸੁਪਰਵਾਈਜਰ ਨੇ ਵਧੀਕ ਨਿਗਰਾਨ ਇੰਜੀ. ਸੰਚਾਲਨ ਮੰਡਲ ਮੁਕੇਰੀਆਂ ਨੂੰ ਦਿੱਤਾ ਮੰਗ ਪੱਤਰ

ਅਜੀਤ ਡੈਸਕ 20-05-2026
ਮੁਕੇਰੀਆਂ, 19 ਮਈ (ਰਾਮਗੜ੍ਹੀਆ)- ਸਮੂਹ ਆਉਟਸੋਰਸ ਮੀਟਰ ਰੀਡਰ ਅਤੇ ਸੁਪਰਵਾਈਜਰਾਂ ਵਲੋਂ ਆਪਣੀਆਂ ਹੱਕੀ ਮੰਗਾਂ ਸਬੰਧੀ ਵਧੀਕ ਨਿਗਰਾਨ ਇੰਜੀ. ਸੰਚਾਲਨ ਮੰਡਲ ਮੁਕੇਰੀਆਂ ਨੂੰ ਮੰਗ ਪੱਤਰ ਦਿੱਤਾ ਗਿਆ ਜਿਸ ਵਿਚ ਉਨਾਂ ਕਿਹਾ ਕਿ ਉਹ ਨਿਗੂਣੀਆਂ ਤਨਖਾਹਾਂ 'ਤੇ ਮਹਿਕਮੇ 'ਚ ਕੰਮ ਕਰ ਰਹੇ ਹਨ ਕਿਉਂਕਿ ਸਾਨੂੰ ਪੰਜਾਬ ਸਰਕਾਰ ਅਤੇ ਮਹਿਕਮਾ ਨੇ ਭਰੋਸਾ ਦਿੱਤਾ ਸੀ ਸਾਨੂੰ ਪੱਕਾ ਕਰ ਦਿੱਤਾ ਜਾਵੇਗਾ ਪਰੰਤੂ ਪਿਛਲੇ ਸਮੇਂ ਦੌਰਾਨ ਸਾਨੂੰ ਵੱਖ-ਵੱਖ ਪੱਤਰ ਦੇ ਕੇ ਖੱਜਲ ਖੁਆਰ ਕੀਤਾ ਜਾ ਰਿਹਾ ਹੈ | | ਉਨ•ਾਂ ਕਿਹਾ ਕਿ ਅਸੀਂ ਨਿਗੁਣੀਆਂ ਤਨਖਾਂਹਾ 'ਤੇ ਕੰਮ ਕਰਨ ਲਈ ਅਸਮਰਥ ਹਾਂ ਕਿਉਂਕਿ ਕੰਪਨੀਆਂ ਰਾਹੀਂ ਘੱਟ ਤਨਖਾਹ 'ਤੇ ਕਮ ਕਰਕੇ ਅਸੀਂ ਆਪਣੇ ਬੱਚੇ ਅਤੇ ਪਰਿਵਾਰਾਂ ਦਾ ਪਾਲਣ ਪੋਸਣ ਸਹੀ ਤਰੀਕੇ ਨਾਲ ਨਹੀਂ ਕਰ ਸਕਦੇ | ਉਨਾਂ ਕਿਹਾ ਕਿ ਅਸੀਂ ਆਰਥਿਕ ਅਤੇ ਮਾਨਸਿਕ ਤੌਰ 'ਤੇ ਪ੍ਰੇਸਾਨ ਹਾਂ | ਉਨਾਂ ਕਿਹਾ ਕਿ ਜਿਨਾਂ ਚਿਰ ਮਹਿਕਮੇ ਦੁਆਰਾ ਰੈਗੂਲਰ ਕਰ ਕੇ ਬਿਲਿੰਗ ਨਹੀਂ ਕਰਵਾਈ ਜਾਂਦੀ ਉਨਾਂ ਸਮਾਂ ਅਸੀਂ ਅੱਜ ਤੋਂ ਆਪਣਾ ਕੰਮ ਪੂਰਨ ਤੌਰ 'ਤੇ ਬੰਦ ਕਰਕੇ ਹੜਤਾਲ ਤੇ ਜਾ ਰਹੇ ਹਾਂ | ਉਨਾਂ ਕਿਹਾ ਹੋਣ ਵਾਲੇ ਨੁਕਸਾਨ ਦੀ ਜਿੰਮੇਵਾਰੀ ਮਹਿਕਮੇ ਅਤੇ ਪ੍ਰਸ਼ਾਸਨ ਦੀ ਹੋਵੇਗੀ | ਇਸ ਮੌਕੇ ਸੁਰਵਾਈਜਰ ਸ਼ਸੀਪਾਲ ਸਿੰਘ, ਸੁਪਰਵਾਈਜਰ ਕਮਲਜੀਤ ਸਿੰਘ, ਡਿਵੀਜਨ ਪ੍ਰਧਾਨ ਜੋਗਰਾਜ ਸਿੰਘ, ਰੋਹਿਤ ਕੁਮਾਰ ਭੰਗਾਲਾ, ਮੰਗਲ ਸਿੰਘ ਭੰਗਾਲਾ, ਸਾਹਿਲ ਕੁਮਾਰ ਤਲਵਾੜਾ, ਸਤੀਸ਼ ਕੁਮਾਰ ਦਾਤਾਰਪੁਰ, ਸੁਰਿੰਦਰ ਸਿੰਘ ਮੁਕੇਰੀਆਂ, ਰੀਤਿਕ, ਗਗਨਦੀਪ, ਚਮਨ ਲਾਲ, ਕਮਲਦੀਪ ਸਿੰਘ, ਸੁਖਮਨਦੀਪ ਸਿੰਘ, ਰਾਕੇਸ਼ ਕੁਮਾਰ, ਸੁਰਜੀਤ ਕੁਮਾਰ, ਵਿਨੇ ਕੁਮਾਰ, ਤਰਲੋਕ ਸਿੰਘ ਆਦਿ ਆਗੂ ਹਾਜ਼ਰ ਸਨ |
ਪਿਛਲੀ ਖ਼ਬਰ ਸੀਨੀਅਰ ਸਿਟੀਜ਼ਨਾਂ ਤੇ ਦਿਵਿਆਂਗਾਂ ਨੂੰ ਸਰਕਾਰੀ ਦਫ਼ਤਰਾਂ 'ਚ ਸਹੂਲਤਾਂ ਦੇਣ ਦੀ ਮੰਗ ਅਗਲੀ ਖ਼ਬਰ 6 ਸਾਲਾ ਬੱਚੀ ਨਾਲ ਗ਼ਲਤ ਹਰਕਤਾਂ ਕਰਨ ਵਾਲਾ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।