ਦਸੂਹਾ, 19 ਮਈ (ਭੁੱਲਰ)- ਦਰਬਾਰ ਧੰਨ-ਧੰਨ ਬਾਬਾ ਪੀਰ ਮੀਰ ਸ਼ਾਹ ਪਿੰਡ ਬਸੋਆ ਵਿਖੇ ਸਲਾਨਾ ਸਭਿਆਚਾਰਕ ਮੇਲਾ ਤੇ ਸਲਾਨਾ ਭੰਡਾਰਾ 21 ਮਈ ਨੂੰ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਜੀ.ਐੱਸ. ਮੱਲ੍ਹੀ ਨੇ ਦੱਸਿਆ ਕਿ ਇਸ ਮੌਕੇ ਝੰਡੇ ਦੀ ਰਸਮ ਉਪਰੰਤ ਚਾਦਰ ਚੜ੍ਹਾਉਣ ਦੀ ਰਸਮ ਹੋਵੇਗੀ ਉਪਰੰਤ ਪੰਜਾਬ ਦੇ ਪ੍ਰਸਿੱਧ ਕੱਵਾਲ ਗਗਨ ਅਲੀ ਵਲੋਂ ਸੂਫ਼ੀ ਕਲਾਮ ਪੇਸ਼ ਕੀਤੇ ਜਾਣਗੇ ਜਦਕਿ ਪੰਜਾਬ ਦੇ ਮਸ਼ਹੂਰ ਗਾਇਕ ਮਾਸਟਰ ਸਲੀਮ ਵਲੋਂ ਰੰਗਾ-ਰੰਗ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਇਸ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ | ਬਲੂ ਐਂਕਰ ਵਲੋਂ ਸਟੇਜ ਸਕੱਤਰ ਦੀ ਭੂਮਿਕਾ ਨਿਭਾਈ ਜਾਵੇਗੀ | ਇਸ ਮੌਕੇ ਵੱਖ-ਵੱਖ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਜਾਵੇਗਾ | ਇਸ ਮੌਕੇ ਹੋਰ ਵੀ ਸ਼ਖ਼ਸੀਅਤਾਂ ਹਾਜ਼ਰ ਸਨ |