28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਸੰਤ ਸੀਚੇਵਾਲ ਵਲੋਂ ਪਿੰਡ ਜੰਡੌਰ ਦੇ ਛੱਪੜ ਦਾ ਨਿਰੀਖਣ

ਅਜੀਤ ਡੈਸਕ 20-05-2026
ਗੜ੍ਹਦੀਵਾਲਾ/ਦਸੂਹਾ, 19 ਮਈ (ਚੱਗਰ/ਭੁੱਲਰ)-ਸੰਤ ਬਲਵੀਰ ਸਿੰਘ ਸੀਚੇਵਾਲ ਮੈਂਬਰ ਰਾਜ ਸਭਾ ਵਲੋਂ ਉਚੇਚੇ ਤੌਰ 'ਤੇ ਪਿੰਡ ਜੰਡੌਰ ਦੇ ਛੱਪੜ ਦਾ ਨਿਰੀਖਣ ਕੀਤਾ | ਹਲਕਾ ਵਿਧਾਇਕ ਕਰਮਵੀਰ ਸਿੰਘ ਘੁੰਮਣ ਵਲੋਂ ਕੀਤੀਆਂ ਗਈਆਂ ਕੋਸ਼ਿਸ਼ਾਂ ਸਦਕਾ ਪਿੰਡ ਜੰਡੌਰ ਦੇ ਗੰਦੇ ਪਾਣੀ ਦੇ ਮਸਲੇ ਨੂੰ ਹੱਲ ਕਰਨ ਵਾਸਤੇ ਪਹਿਲ ਕਰਦਿਆਂ ਸੰਤ ਬਲਬੀਰ ਸਿੰਘ ਸੀਚੇਵਾਲ ਵਲੋਂ ਪਿੰਡ 'ਚ ਛੱਪੜ ਦੇ ਗੰਦੇ ਪਾਣੀ ਤੋਂ ਪ੍ਰੇਸ਼ਾਨ ਨਿਵਾਸੀਆਂ ਨੂੰ ਇਹ ਭਰੋਸਾ ਦਵਾਇਆ ਕਿ ਛੇਤੀ ਹੀ ਪਿੰਡ ਦੇ ਛੱਪੜ ਦੇ ਗੰਦੇ ਪਾਣੀ ਨੂੰ ਸੀਚੇਵਾਲ ਮਾਡਲ ਰਾਹੀਂ ਟਰੀਟ ਕਰਕੇ ਖੇਤਾਂ ਨੂੰ ਲਗਾਉਣ ਹਿਤ ਯੋਗ ਅਗਵਾਈ ਦੇਣਗੇ, ਜਿਸ ਨਾਲ ਇਸ ਸਮੱਸਿਆ ਦਾ ਸਦਾ ਲਈ ਹੱਲ ਕਰ ਦਿੱਤਾ ਜਾਵੇਗਾ | ਜ਼ਿਕਰਯੋਗ ਹੋ ਕਿ ਪਿਛਲੇ ਦਿਨੀਂ ਗੁਰਪ੍ਰੀਤ ਕੌਰ ਸਰਪੰਚ ਨੇ ਹਲਕਾ ਵਿਧਾਇਕ ਕਰਮਵੀਰ ਸਿੰਘ ਘੁੰਮਣ ਦੇ ਰਾਹੀਂ ਮੈਂਬਰ ਰਾਜ ਸਭਾ ਤੋਂ ਮੰਗ ਕੀਤੀ ਗਈ ਸੀ ਕਿ ਪਿੰਡ 'ਚ ਇਸ ਸਮੇਂ ਚੱਲ ਰਹੀਆਂ ਖੁੱਲ੍ਹੀਆਂ ਨਾਲੀਆਂ ਦੇ ਗੰਦੇ ਪਾਣੀ ਤੋਂ ਫੈਲਦੀਆਂ ਭਿਆਨਕ ਬਿਮਾਰੀਆਂ | ਪਿੰਡ ਪਹੁੰਚਣ 'ਤੇ ਸੰਤ ਸੀਚੇਵਾਲ ਦਾ ਪਿੰਡ ਵਾਸੀਆਂ ਨੇ ਸਨਮਾਨ ਵੀ ਕੀਤਾ | ਛੱਪੜ ਦੇ ਨਿਰੀਖਣ ਸਮੇਂ ਵਿਸ਼ੇਸ਼ ਤੌਰ ਤੇ ਜਰਨੈਲ ਸਿੰਘ ਗੜ੍ਹਦੀਵਾਲਾ ਵੀ ਹਾਜ਼ਰ ਸਨ | ਇਸ ਮੌਕੇ ਗੁਰਬਖ਼ਸ਼ ਸਿੰਘ, ਮੂਲਾ ਸਿੰਘ, ਸੁਰਿੰਦਰ ਸਿੰਘ, ਪ੍ਰਧਾਨ ਮਨਜੀਤ ਸਿੰਘ, ਜਸਵੀਰ ਸਿੰਘ, ਸੂਬੇਦਾਰ ਪਰਮਜੀਤ ਸਿੰਘ, ਮਨਜੀਤ ਸਿੰਘ ਸੂਬੇਦਾਰ, ਬਾਬਾ ਦਵਿੰਦਰ ਸਿੰਘ, ਕੁਲਵਿੰਦਰ ਸਿੰਘ, ਸਾਬਕਾ ਸਰਪੰਚ ਓਾਕਾਰ ਸਿੰਘ, ਰਿੰਕੂ ਜੰਡੌਰ, ਜੁਗਿੰਦਰ ਸਿੰਘ ਐਸ. ਐਚ. ਓ., ਕੁਲਵਿੰਦਰ ਸਿੰਘ, ਗੋਪਾਲ ਸਿੰਘ, ਐਸ. ਐਚ. ਓ., ਬਲਵਿੰਦਰ ਸਿੰਘ ਐਸ. ਐਚ. ਓ., ਗੁਰਮੇਲ ਸਿੰਘ, ਦਵਿੰਦਰ ਸਿੰਘ, ਜਤਿੰਦਰ ਸਿੰਘ, ਬਖ਼ਸ਼ੀਸ਼ ਸਿੰਘ, ਸਤਨਾਮ ਸਿੰਘ, ਮਲਕੀਤ ਸਿੰਘ, ਕਸ਼ਮੀਰਾ ਸਿੰਘ, ਦਲਜੀਤ ਸਿੰਘ, ਮਨਿੰਦਰਜੀਤ ਸਿੰਘ, ਮੋਹਨ ਸਿੰਘ ਜ਼ੈਲਦਾਰ, ਰਣਜੀਤ ਸਿੰਘ, ਸੁਖਬੀਰ ਸਿੰਘ, ਹਰਵਿੰਦਰ ਸਿੰਘ ਬਿੰਦਾ, ਹਰਜਿੰਦਰ ਸਿੰਘ, ਹਰਜੀਤ ਸਿੰਘ, ਸੁਰਜੀਤ ਸਿੰਘ, ਰਿੰਕੂ ਕੁਲਾਰ, ਕਰਮ ਸਿੰਘ, ਜਗਜੀਤ ਸਿੰਘ, ਅਮਨਦੀਪ ਸਿੰਘ, ਰੈਂਪੀ ਜੰਡੋਰ, ਮਨਜੀਤ ਮਲਕੀਤ ਸਿੰਘ, ਕੈਪਟਨ ਗੁਰਜੀਤ ਸਿੰਘ, ਕਿਰਪਾਲ ਸਿੰਘ, ਗੁਰਦਿਆਲ ਸਿੰਘ, ਇੰਦਰਜੀਤ ਸਿੰਘ, ਅਮਰਜੀਤ ਸਿੰਘ ਚੱਕ ਲਾਦੀਆਂ, ਸੁਰਜੀਤ ਸਿੰਘ ਚੱਕ ਲਾਦੀਆਂ, ਮਨਦੀਪ ਸਿੰਘ, ਤਰਸੇਮ ਸਿੰਘ, ਗੋਪੀ ਜੰਡੋਰ, ਸੁਰਿੰਦਰ ਸਿੰਘ ਸੱਗਲ, ਗਿਆਨੀ ਗੁਰਨਾਮ ਸਿੰਘ, ਸੋਨੂੰ ਜੰਡੌਰ, ਸੋਨੂੰ ਜੈਲਦਾਰ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਭਾਜਪਾ ਸਰਕਾਰ ਵਲੋਂ ਆਪਣੀਆਂ ਨਾਕਾਮੀਆਂ ਨੂੰ ਲੁਕੋ ਕੇ ਦੇਸ਼ ਦੇ ਲੋਕਾਂ ਨੂੰ ਮਾੜੇ ਦਿਨਾਂ ਲਈ ਤਿਆਰ ਕਰਨਾ ਮੰਦਭਾਗਾ ਬ... ਅਗਲੀ ਖ਼ਬਰ ਪੀਰ ਮੀਰ ਸ਼ਾਹ ਨੂੰ ਸਮਰਪਿਤ ਸਾਲਾਨਾ ਸਭਿਆਚਾਰਕ ਮੇਲਾ ਭਲਕੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।