28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਭਾਜਪਾ ਸਰਕਾਰ ਵਲੋਂ ਆਪਣੀਆਂ ਨਾਕਾਮੀਆਂ ਨੂੰ ਲੁਕੋ ਕੇ ਦੇਸ਼ ਦੇ ਲੋਕਾਂ ਨੂੰ ਮਾੜੇ ਦਿਨਾਂ ਲਈ ਤਿਆਰ ਕਰਨਾ ਮੰਦਭਾਗਾ ਬਿ੍ਤਾਂਤ ਸਿਰਜਣ ਬਰਾਬਰ -ਰਾਣਾ ਕਰਨ ਸਿੰਘ

ਅਜੀਤ ਡੈਸਕ 20-05-2026
ਬਲਾਚੌਰ, 19 ਮਈ (ਦੀਦਾਰ ਸਿੰਘ ਬਲਾਚੌਰੀਆ)-ਭਾਰਤ ਦੀ ਅਰਥ ਵਿਵਸਥਾ ਪਿਛਲੇ ਇਕ ਦਹਾਕੇ ਤੋਂ ਲਗਾਤਾਰ ਗਿਰਾਵਟ ਵੱਲ ਜਾ ਰਹੀ ਹੈ | ਇਹ ਪ੍ਰਗਟਾਵਾ ਕਰਨ ਸਿੰਘ ਰਾਣਾ ਜਨਰਲ ਸਕੱਤਰ ਸਾਂਝਾ ਕਿਸਾਨ ਮਜ਼ਦੂਰ ਮੋਰਚਾ ਸਬੰਧਤ ਭਾਈ ਲਾਲੋ ਲੋਕ ਮੰਚ ਨੇ ਕੀਤਾ | ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਨੇ ਦੇਸ਼ ਦੀ ਮਾੜੀ ਆਰਥਿਕ ਸਹਾਲਤ ਨੂੰ ਪਰਦਾਦਾਰੀ ਕਰਕੇ ਇਸ ਨੂੰ ਚਮਕਦਾ ਭਾਰਤ ਦੀ ਆਰਥਿਕ ਸਥਿਤੀ ਦੱਸਿਆ ਗਿਆ | ਇਸ ਭੁਲੇਖੇ ਲਈ ਪ੍ਰਚਾਰ ਤੰਤਰ ਦੀ ਵਰਤੋਂ ਕੀਤੀ ਗਈ, ਜਦੋਂ ਕਿ ਪਿਛਲੇ ਦਸ ਸਾਲਾਂ ਵਿਚ ਕੇਂਦਰ ਸਰਕਾਰ 'ਤੇ ਕਰਜੇ ਦਾ ਬੋਝ ਚਾਰ ਗੁਣਾ ਹੋ ਚੁੱਕਾ ਹੈ, ਇਸੇ ਤਰ੍ਹਾਂ ਮਹਿੰਗਾਈ ਤਿੰਨ ਗੁਣਾ ਵੱਧ ਚੁੱਕੀ ਹੈ ਅਤੇ ਬੇਰੁਜ਼ਗਾਰੀ ਵੀ 10 ਸਾਲਾਂ 'ਚ ਤਿੰਨ ਗੁਣਾ ਵੱਧ ਗਈ | ਹੁਣ ਸਰਕਾਰ ਦੂਰ ਦੁਰਾਡੇ ਵਿਦੇਸ਼ਾਂ 'ਚ ਚੱਲ ਰਹੀ ਜੰਗ ਕਾਰਨ ਲੋਕਾਂ ਨੂੰ ਸੱਤ ਸਾਵਧਾਨੀਆਂ ਵਰਤਣ ਲਈ ਕਹਿ ਰਹੀ ਹੈ ਜਦ ਕਿ ਦੇਸੀ ਅਤੇ ਵਿਦੇਸ਼ੀ ਪੂੰਜੀ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਦੇਸ਼ ਤੋਂ ਤੇਜ਼ੀ ਨਾਲ ਬਾਹਰ ਜਾ ਰਹੀ ਹੈ | ਕੇਂਦਰ ਸਰਕਾਰ ਆਪਣੀਆਂ ਨਾਕਾਮੀਆਂ ਨੂੰ ਲੁਕੋ ਕੇ ਦੇਸ਼ ਦੇ ਲੋਕਾਂ ਨੂੰ ਬੁਰੇ ਦਿਨਾਂ ਲਈ ਤਿਆਰ ਕਰ ਰਹੀ ਹੈ | ਸਾਥੀ ਰਾਣਾ ਨੇ ਕਿਹਾ ਜਿੱਥੋਂ ਤੱਕ ਤੇਲ ਅਤੇ ਊਰਜਾ ਸੰਕਟ ਦਾ ਸਵਾਲ ਹੈ ਉਹ ਵੀ ਕੇਂਦਰ ਸਰਕਾਰ ਦੀ ਫਲਾਪ ਵਿਦੇਸ਼ ਨੀਤੀ ਦਾ ਸਿੱਟਾ ਹੈ | ਅਮਰੀਕਨ ਸਾਮਰਾਜ ਦਾ ਬੇਲੋੜਾ ਦਬਾਅ ਭਾਰਤ ਅੰਦਰ ਊਰਜਾ ਅਤੇ ਤੇਲ ਸੰਕਟ ਪੈਦਾ ਹੋਇਆ ਹੈ |
ਪਿਛਲੀ ਖ਼ਬਰ ਨਹਿਰਬੰਦੀ ਕਾਰਨ ਕਿਸਾਨ ਧਰਤੀ ਹੇਠਲਾ ਪਾਣੀ ਵਰਤਣ ਲਈ ਮਜਬੂਰ ਅਗਲੀ ਖ਼ਬਰ ਸੰਤ ਸੀਚੇਵਾਲ ਵਲੋਂ ਪਿੰਡ ਜੰਡੌਰ ਦੇ ਛੱਪੜ ਦਾ ਨਿਰੀਖਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।