17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਬੱਸ ਹੇਠਾਂ ਆਉਣ ਨਾਲ ਮੋਟਰਸਾਈਕਲ ਚਾਲਕ ਦੀ ਮੌਤ

ਅਜੀਤ ਡੈਸਕ 21-05-2026
ਚੱਬੇਵਾਲ, 20 ਮਈ (ਰਾਜੀਵ ਭਾਰਦਵਾਜ)-ਨਿੱਜੀ ਕੰਪਨੀ ਦੀ ਬੱਸ ਹੇਠਾਂ ਆਉਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ | ਪ੍ਰਾਪਤ ਜਾਣਕਾਰੀ ਅਨੁਸਾਰ ਚੱਬੇਵਾਲ ਤੋਂ ਹੁਸ਼ਿਆਰਪੁਰ ਮੁੱਖ ਮਾਰਗ 'ਤੇ ਪਿੰਡ ਜੱਟਪੁਰ ਨੇੜੇ ਸਵੇਰੇ ਲਗਪਗ 10 ਵਜੇ ਇਕ ਮੋਟਰਸਾਈਕਲ ਨੰਬਰ ਪੀ.ਬੀ. 07 ਜ਼ੈਡ-9434 'ਤੇ ਸਵਾਰ ਚਾਲਕ ਇਕ ਨਿੱਜੀ ਕੰਪਨੀ ਦੀ ਬੱਸ (ਨੰਬਰ ਪੀ.ਬੀ. 07 ਏ.ਐਸ-3623) ਹੇਠਾਂ ਮੋਟਰਸਾਈਕਲ ਸਮੇਤ ਕੁਚਲਿਆ ਗਿਆ, ਜਿਸ ਦੀ ਮੌਕੇ 'ਤੇ ਹੀ ਮੌਤ ਹੋ ਗਈ | ਇਹ ਬੱਸ ਹੁਸ਼ਿਆਰਪੁਰ ਤੋਂ ਨਵਾਂਸ਼ਹਿਰ ਨੂੰ ਜਾ ਰਹੀ ਸੀ | ਮੋਟਰਸਾਈਕਲ ਸਵਾਰ ਦੀ ਪਹਿਚਾਣ ਸੰਜੀਵ ਕੁਮਾਰ ਪੁੱਤਰ ਰਾਮਪਾਲ ਵਾਸੀ ਜੱਟਪੁਰ ਵਜੋਂ ਹੋਈ ਹੈ | ਮਿ੍ਤਕ ਨੂੰ ਐਂਬੂਲੈਂਸ 'ਚ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਅਗਲੀ ਕਾਰਵਾਈ ਲਈ ਲਿਆਂਦਾ ਗਿਆ |
ਪਿਛਲੀ ਖ਼ਬਰ ਕੈਮਿਸਟਾਂ ਦੀ ਦੇਸ਼ ਵਿਆਪੀ ਹੜਤਾਲ ਦੌਰਾਨ ਜ਼ਿਲੇ੍ਹ ਦੇ ਸਾਰੇ ਮੈਡੀਕਲ ਸਟੋਰ ਰਹੇ ਬੰਦ ਅਗਲੀ ਖ਼ਬਰ ਕਾਰ ਤੇ ਟਰੱਕ ਦੀ ਭਿਆਨਕ ਟੱਕਰ 'ਚ ਪੁਲਿਸ ਕਾਂਸਟੇਬਲ ਦੀ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।