18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਸ਼ੋ੍ਰਮਣੀ ਅਕਾਲੀ ਦਲ (ਬ) ਵਲੋਂ ਰੰਧਾਵਾ ਕਾਲੋਨੀ ਮੁਕੇਰੀਆਂ ਵਿਖੇ ਚੋਣ ਪ੍ਰਚਾਰ ਜ਼ੋਰਾਂ 'ਤੇ

ਅਜੀਤ ਡੈਸਕ 21-05-2026
ਮੁਕੇਰੀਆਂ, 20 ਮਈ (ਰਾਮਗੜ੍ਹੀਆ) - ਸ਼ੋ੍ਰਮਣੀ ਅਕਾਲੀ ਦਲ (ਬ) ਦੇ ਉਮੀਦਵਾਰ ਮਲਕੀਤ ਸਿੰਘ ਵਾਰਡ ਨੰਬਰ 14 ਰੰਧਾਵਾ ਕਾਲੋਨੀ ਵਿਖੇ ਚੋਣ ਪ੍ਰਚਾਰ ਕੀਤਾ ਜਿਸ ਵਿਚ ਰੰਧਾਵਾ ਕਾਲੋਨੀ ਦੇ ਸਮੂਹ ਵੋਟਰਾਂ ਨੂੰ ਭਰਵਾਂ ਹੰੁਗਾਰਾ ਮਿਲਿਆ | ਚੋਣ ਪ੍ਰਚਾਰ ਮੌਕੇ ਰਘੁਵੀਰ ਸਿੰਘ ਮੁੰਦਰ, ਬਿਕਰਮ ਸਿੰਘ ਅੱਲਾ ਬਖ਼ਸ਼, ਭੁਪਿੰਦਰ ਸਿੰਘ ਪਿੰਕੀ, ਸੌਦਾਗਰ ਸਿੰਘ ਚਨੌਰ ਨੇ ਕਿਹਾ ਕਿ ਘਰ-ਘਰ ਚੋਣ ਪ੍ਰਚਾਰ ਦੌਰਾਨ ਵੋਟਰਾਂ ਵਲੋਂ ਬਹੁਤ ਪਿਆਰ ਤੇ ਸਹਿਯੋਗ ਮਿਲਣ ਕਰਕੇ ਮਲਕੀਤ ਸਿੰਘ ਦੀ ਜਿੱਤ 26 ਮਈ ਨੂੰ ਯਕੀਨੀ ਹੋਵੇਗੀ | ਉਨ੍ਹਾਂ ਕਿਹਾ ਕਿ ਲੋਕ ਅੱਜ ਇਕ ਵਾਰ ਫਿਰ ਤੋਂ ਸ਼ੋ੍ਰਮਣੀ ਅਕਾਲੀ ਦਲ ਬ ਦੀਆਂ ਨੀਤੀਆਂ ਨੂੰ ਯਾਦ ਕਰਨ ਲੱਗ ਪਏ ਹਨ ਅਤੇ ਸੁਖਬੀਰ ਸਿੰਘ ਬਾਦਲ ਨੂੰ ਪੰਜਾਬ ਦਾ ਸੀ.ਐਮ. ਦੇਖਣਾ ਚਾਹੁੰਦੇ ਹਨ | ਇਸ ਮੌਕੇ ਉਨ੍ਹਾਂ ਨਾਲ ਜਸਵਿੰਦਰ ਸਿੰਘ ਬਿੱਟੂ, ਬਲਜੀਤ ਸਿੰਘ ਲਾਡੂ, ਮਨਜੀਤ ਸਿੰਘ ਚੀਮਾ, ਗੁਰਮੀਤ ਸਿੰਘ ਮਿੰਟੂ, ਜਗਦੇਵ ਸਿੰਘ ਸੋਨੂੰ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਅਧਿਆਪਕਾਂ ਦੀਆਂ ਨਸ਼ਾ ਸਰਵੇ ਤੇ ਮਰਦਮਸ਼ੁਮਾਰੀ ਲਈ ਲਗਾਈਆਂ ਡਿਊਟੀਆਂ ਦੇ ਵਿਰੋਧ 'ਚ ਡੀ. ਟੀ. ਐਫ਼. ਵਲੋਂ ਡੀ. ਸੀ. ਨੂੰ... ਅਗਲੀ ਖ਼ਬਰ ਬਿਨਾਂ ਵਜ੍ਹਾ ਲਗਾਈਆਂ ਜਾ ਰਹੀਆਂ ਅੱਗਾਂ ਪੰਛੀਆਂ ਤੇ ਜਾਨਵਰਾਂ ਸਮੇਤ ਮਨੁੱਖੀ ਜੀਵਨ ਲਈ ਵੱਡੀ ਮੁਸੀਬਤ ਸਰਕਾਰ ਅੱਗਾਂ ਲਗ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।