01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਹਰਿਆਣਾ ਨਗਰ ਕੌਂਸਲ ਦੇ ਪੋਲਿੰਗ ਬੂਥਾਂ ਦੀ ਸੋਧੀ ਹੋਈ ਸੂਚੀ ਰਾਜ ਚੋਣ ਕਮਿਸ਼ਨ ਨੂੰ ਭੇਜੀ-ਏ. ਡੀ. ਸੀ.

ਅਜੀਤ ਡੈਸਕ 23-05-2026
ਹੁਸ਼ਿਆਰਪੁਰ, 22 ਮਈ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਵਧੀਕ ਡਿਪਟੀ ਕਮਿਸ਼ਨਰ (ਵਿਕਾਸ)-ਕਮ-ਵਧੀਕ ਜ਼ਿਲ੍ਹਾ ਚੋਣ ਅਫ਼ਸਰ ਨਿਕਾਸ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਗਰ ਕੌਂਸਲ ਚੋਣਾਂ ਦੇ ਤਹਿਤ ਹਰਿਆਣਾ ਨਗਰ ਕੌਂਸਲ ਦੇ ਪੋਲਿੰਗ ਬੂਥਾਂ ਦੇ ਨੰਬਰਾਂ 'ਚ ਸੋਧ ਦਾ ਪ੍ਰਸਤਾਵ ਮਨਜ਼ੂਰੀ ਲਈ ਰਾਜ ਚੋਣ ਕਮਿਸ਼ਨ ਨੂੰ ਭੇਜਿਆ ਗਿਆ ਹੈ | ਉਨ੍ਹਾਂ ਦੱਸਿਆ ਕਿ ਸੋਧੀ ਹੋਈ ਸੂਚੀ ਅਨੁਸਾਰ ਹਰਿਆਣਾ ਨਗਰ ਕੌਂਸਲ ਵਿਚ ਕੁੱਲ 4 ਥਾਵਾਂ 'ਤੇ ਪੋਲਿੰਗ ਬੂਥ ਸਥਾਪਿਤ ਕੀਤੇ ਗਏ ਹਨ, ਜਿਨ੍ਹਾਂ 'ਚੋਂ 2 ਸੰਵੇਦਨਸ਼ੀਲ ਅਤੇ 2 ਗੈਰ-ਸੰਵੇਦਨਸ਼ੀਲ ਥਾਵਾਂ ਸ਼ਾਮਿਲ ਹਨ | ਵਧੀਕ ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਸੰਵੇਦਨਸ਼ੀਲ ਥਾਵਾਂ 'ਚ ਡੀ. ਏ. ਵੀ. ਮਾਡਲ ਸੀਨੀਅਰ ਸੈਕੰਡਰੀ ਸਕੂਲ ਹਰਿਆਣਾ 'ਚ ਪੋਲਿੰਗ ਬੂਥ ਨੰਬਰ 1, 12, 9 ਅਤੇ 11 ਸ਼ਾਮਿਲ ਹਨ | ਇਸੇ ਤਰ੍ਹਾਂ ਜੀ. ਜੀ. ਐਸ. ਡੀ. ਕਾਲਜ ਹਰਿਆਣਾ 'ਚ ਬੂਥ ਨੰਬਰ 3, 4, 6 ਅਤੇ 7 ਨੂੰ ਸੰਵੇਦਨਸ਼ੀਲ ਬੂਥਾਂ ਵਿਚ ਸ਼ਾਮਿਲ ਕੀਤਾ ਗਿਆ ਹੈ | ਗੈਰ-ਸੰਵੇਦਨਸ਼ੀਲ ਬੂਥਾਂ ਵਿਚ ਐਮ. ਸੀ. ਹਰਿਆਣਾ ਵਿਚ ਬੂਥ ਨੰਬਰ 2 ਅਤੇ 8 ਅਤੇ ਦਯਾਨੰਦ ਪਬਲਿਕ ਸਕੂਲ ਹਰਿਆਣਾ ਵਿਚ ਬੂਥ ਨੰਬਰ 5 ਤੇ 10 ਸ਼ਾਮਿਲ ਹਨ | ਨਿਕਾਸ ਕੁਮਾਰ ਨੇ ਦੱਸਿਆ ਕਿ ਨਗਰ ਕੌਂਸਲ ਹਰਿਆਣਾ ਦੀ ਚੋਣ ਪ੍ਰਕਿਰਿਆ ਨੂੰ ਨਿਰਪੱਖ, ਪਾਰਦਰਸ਼ੀ ਅਤੇ ਸੁਚਾਰੂ ਢੰਗ ਨਾਲ ਚਲਾਉਣ ਦੇ ਉਦੇਸ਼ ਨਾਲ ਸੋਧੀ ਹੋਈ ਸੂਚੀ ਅਨੁਸਾਰ ਪੋਲਿੰਗ ਬੂਥਾਂ ਦਾ ਪ੍ਰਸਤਾਵ ਮਨਜ਼ੂਰੀ ਲਈ ਭੇਜਿਆ ਗਿਆ ਹੈ |
ਪਿਛਲੀ ਖ਼ਬਰ ਦਸੂਹਾ ਨਗਰ ਕੌਂਸਲ ਚੋਣਾਂ ਵਿਚ ਕਾਂਗਰਸ ਪਾਰਟੀ ਇਤਿਹਾਸਕ ਜਿੱਤ ਪ੍ਰਾਪਤ ਕਰੇਗੀ - ਤਿਰਲੋਕ ਸਾਹੀ ਅਗਲੀ ਖ਼ਬਰ -ਕਾਂਗਰਸੀ ਉਮੀਦਵਾਰ ਤੋਂ ਨਾਮਜ਼ਦਗੀ ਪੇਪਰ ਖੋਹਣ ਦਾ ਮਾਮਲਾ- ਕਾਂਗਰਸੀਆਂ ਵਲੋਂ ਗੜ੍ਹਸ਼ੰਕਰ ਪੁਲਿਸ ਸਟੇਸ਼ਨ ਅੱਗੇ ਪਰਚਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।