05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਪਿੰਡ ਰਾਜਪੁਰ ਗਹੋਤ ਤੋਂ ਸ੍ਰੀ ਹੇਮਕੁੰਟ ਸਾਹਿਬ ਲਈ ਸਾਲਾਨਾ ਯਾਤਰਾ ਸ਼ੁਰੂ

ਅਜੀਤ ਡੈਸਕ 29-05-2026
ਟਾਂਡਾ ਉੜਮੁੜ, 28 ਮਈ (ਕੁਲਬੀਰ ਸਿੰਘ ਗੁਰਾਇਆ)- ਧੰਨ-ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪੁਰਬਲੇ ਤਪ ਅਸਥਾਨ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਕਰਨ ਵਾਸਤੇ ਸਲਾਨਾ ਪਵਿੱਤਰ ਯਾਤਰਾ ਪਿੰਡ ਰਾਜਪੁਰ ਗਹੋਤ ਤੋਂ ਬੋਲੇ ਸੋ ਨਿਹਾਲ ਦੀ ਜੈਕਾਰੇ ਵਿਚ ਸ਼ੁਰੂ ਹੋ ਗਈ | ਮੁੱਖ ਸੇਵਾਦਾਰ ਅਪਿੰਦਰਪਾਲ ਸਿੰਘ ਦੀ ਅਗਵਾਈ ਵਿਚ ਸ਼ੁਰੂ ਹੋਈ ਇਸ ਯਾਤਰਾ ਦੌਰਾਨ ਸਭ ਤੋਂ ਪਹਿਲਾਂ ਅਰਦਾਸ ਕੀਤੀ ਗਈ | ਇਸ ਮੌਕੇ ਅਪਿੰਦਰ ਪਾਲ ਸਿੰਘ ਨੇ ਦੱਸਿਆ ਕਿ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਕਰੀਬ 1 ਹਫ਼ਤਾ ਚੱਲਣ ਵਾਲੀ ਇਸ ਸਲਾਨਾ ਮੋਟਰਸਾਈਕਲ ਯਾਤਰਾ ਵਿਚ ਇਲਾਕੇ ਦੇ ਵੱਖ-ਵੱਖ ਪਿੰਡਾਂ ਤੋਂ ਨੌਜਵਾਨ ਸ਼ਰਧਾਲੂ ਹਿੱਸਾ ਲੈ ਰਹੇ ਹਨ | ਉਨ੍ਹਾਂ ਦੱਸਿਆ ਕਿ ਇਹ ਯਾਤਰਾ ਪਿੰਡ ਰਾਜਪੁਰ ਗਹੋਤ ਤੋਂ ਆਰੰਭ ਹੋ ਕੇ ਗੁਰਦੁਆਰਾ ਸ੍ਰੀ ਪਾਓਟਾ ਸਾਹਿਬ, ਸ੍ਰੀਨਗਰ, ਨਗਰਾਸੂ, ਸ੍ਰੀ ਗੋਬਿੰਦ ਧਾਮ ਤੇ ਸ਼੍ਰੀ ਗੋਬਿੰਦ ਘਾਟ ਤੋਂ ਹੁੰਦੇ ਹੋਏ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਪਹੁੰਚੇਗੀ ਜਿੱਥੇ ਸੰਗਤਾਂ ਵੱਲੋਂ ਪਵਿੱਤਰ ਅਸਥਾਨ ਦੇ ਦਰਸ਼ਨ ਦੀਦਾਰੇ ਕੀਤੇ ਜਾਣਗੇ ਅਤੇ ਇਹ ਯਾਤਰਾ 2 ਜੂਨ ਨੂੰ ਸਮਾਪਤ ਹੋਵੇਗੀ | ਇਸ ਮੌਕੇ ਸਰਪੰਚ ਹਰਪ੍ਰੀਤ ਕੌਰ, ਸਤਨਾਮ ਸਿੰਘ, ਪਿ੍ਤਪਾਲ ਸਿੰਘ, ਸਤਨਾਮ ਸਿੰਘ, ਸਤਿੰਦਰ ਸਿੰਘ, ਸਾਹਿਬ ਜੋਤ ਸਿੰਘ, ਸਮਰਜੋਤ ਸਿੰਘ, ਦਵਿੰਦਰ ਸਿੰਘ, ਹਰਪ੍ਰੀਤ ਕੌਰ, ਗੁਰਿੰਦਰ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਦਯਾਨੰਦ ਆਦਰਸ਼ ਵਿਦਿਆਲਯ ਦਸੂਹਾ 'ਚ ਹਵਨ ਯੱਗ ਕਰਵਾਇਆ ਅਗਲੀ ਖ਼ਬਰ ਸਕੂਲ ਲਈ ਇਨਵਰਟਰ ਭੇਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।