28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2026

ਜੰਡੋਲੀ ‘ਚ ਇਕੋ ਰਾਤ 5 ਮੋਟਰਾਂ ਦੀਆਂ ਤਾਰਾਂ ਚੋਰੀ

ਅਜੀਤ ਡੈਸਕ 04-06-2026

ਚੱਬੇਵਾਲ, 3 ਜੂਨ (ਰਾਜੀਵ ਭਾਰਦਵਾਜ)-ਬੀਤੀ ਰਾਤ ਚੋਰਾਂ ਨੇ ਪਿੰਡ ਜੰਡੋਲੀ ਅਤੇ ਪਿੰਡ ਝੁੱਗੀਆਂ ‘ਚ ਪੰਜ ਮੋਟਰਾਂ ਦੀਆਂ ਤਾਰਾਂ ਚੋਰੀ ਕਰ ਲਈਆਂ। ਜਾਣਕਾਰੀ ਦਿੰਦੇ ਹੋਏ ਕਿਸਾਨ ਕੁਲਦੀਪ ਸਿੰਘ, ਸੁਖਵਿੰਦਰ ਸਿੰਘ, ਤਾਰਾ ਸਿੰਘ, ਕਰਨਦੀਪ ਸਿੰਘ ਅਤੇ ਇੰਦਰਜੀਤ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਉਨ੍ਹਾਂ ਦੇ ਖੇਤਾਂ ‘ਚ ਮੋਟਰਾਂ ਦੇ ਬਣੇ ਕਮਰੇ ਦੀ ਬਾਹਰ ਵਾਲੇ ਕੁੰਡੇ ਨੂੰ ਵੱਢ ਕੇ ਚੋਰਾਂ ਨੇ ਮੋਟਰ ਤੋਂ ਸਟਾਰਟਰ ਤੱਕ ਜਾਂਦੀ ਸਬਮਰਸੀਬਲ ਤਾਰ ਚੋਰੀ ਕਰ ਲਈ। ਕਿਸਾਨ ਇੰਦਰਜੀਤ ਸਿੰਘ ਪਿੰਡ ਝੁੱਗੀਆਂ ਨੇ ਦੱਸਿਆ ਕਿ ਸਵੇਰੇ ਜਦੋਂ ਉਹ ਖੇਤਾਂ ਨੂੰ ਪਾਣੀ ਲਗਾਉਣ ਲਈ ਮੋਟਰ ਚਲਾਉਣ ਲਈ ਗਏ ਤਾਂ ਦੇਖਿਆ ਕਿ ਮੋਟਰ ‘ਤੇ ਬਣੇ ਕਮਰੇ ਦਾ ਕੁੰਡਾ ਕੱਟਿਆ ਹੋਇਆ ਸੀ ਅਤੇ ਸਟਾਰਟਰ ਤੋਂ ਮੋਟਰ ਤੱਕ ਜਾਂਦੀ ਤਾਰ ਵੱਢੀ ਹੋਈ ਸੀ। ਉਨ੍ਹਾਂ ਕਿਹਾ ਕਿ ਕੁੱਝ ਹੀ ਸਮੇਂ ‘ਚ ਪੱਤਾ ਲੱਗਾ ਕਿ ਚਾਰ ਹੋਰ ਮੋਟਰਾਂ ‘ਤੇ ਇਸੇ ਤਰ੍ਹਾਂ ਦੀ ਚੋਰੀ ਹੋਈ ਹੈ। ਉਨ੍ਹਾਂ ਕਿਹਾ ਕਿ ਹਰੇਕ ਮੋਟਰ ਦਾ ਲਗਪਗ 10 ਤੋਂ 15 ਹਜ਼ਾਰ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਚੱਬੇਵਾਲ ‘ਚ ਵੱਧ ਰਹੀਆਂ ਲੁੱਟਾਂ-ਖੋਹਾਂ ਅਤੇ ਚੋਰੀ ਦੀਆਂ ਵਾਰਦਾਤਾਂ ਚੱਬੇਵਾਲ ਪੁਲਿਸ ਦੀ ਨਾਕਾਮੀ ਸਾਬਿਤ ਕਰ ਰਹੀਆਂ ਹਨ।

ਪਿਛਲੀ ਖ਼ਬਰ ਈ-ਵੇਸਟ ਇਕੱਠਾ ਕਰਨ ਦੀ ਮੁਹਿੰਮ ਤਹਿਤ 1500 ਕਿੱਲੋਗ੍ਰਾਮ ਇਲੈੱਕਟ੍ਰਾਨਿਕ ਕੂੜਾ ਵਿਗਿਆਨਕ ਰੀ-ਸਾਈਕਲਿੰਗ ਲਈ ਭੇਜਿਆ-ਆਸ਼ਿਕਾ... ਅਗਲੀ ਖ਼ਬਰ ਸਰਕਾਰ ਦੀ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਸਿਰਫ਼ ਇਸ਼ਤਿਹਾਰਾਂ ਤੱਕ ਸੀਮਤ - ਤਲਵਾੜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।