28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2026

ਈ-ਵੇਸਟ ਇਕੱਠਾ ਕਰਨ ਦੀ ਮੁਹਿੰਮ ਤਹਿਤ 1500 ਕਿੱਲੋਗ੍ਰਾਮ ਇਲੈੱਕਟ੍ਰਾਨਿਕ ਕੂੜਾ ਵਿਗਿਆਨਕ ਰੀ-ਸਾਈਕਲਿੰਗ ਲਈ ਭੇਜਿਆ-ਆਸ਼ਿਕਾ ਜੈਨ

ਅਜੀਤ ਡੈਸਕ 04-06-2026
ਹੁਸ਼ਿਆਰਪੁਰ, 3 ਜੂਨ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਵਿਸ਼ਵ ਵਾਤਾਵਰਨ ਦਿਵਸ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ, ਰੈੱਡ ਕਰਾਸ ਸੁਸਾਇਟੀ ਅਤੇ ਬਿਯੌਂਡ ਦਾ ‘ਆਈ’ ਟਰੱਸਟ ਫਾਊਂਡੇਸ਼ਨ ਦੇ ਸਾਂਝੇ ਯਤਨਾਂ ਨਾਲ ਚਲਾਈ ਗਈ ਜ਼ਿਲ੍ਹਾ ਪੱਧਰੀ ਈ-ਵੇਸਟ ਇਕੱਠਾ ਕਰਨ ਮੁਹਿੰਮ ਤਹਿਤ ਲਗਪਗ 1500 ਕਿੱਲੋਗ੍ਰਾਮ ਇਲੈੱਕਟ੍ਰਾਨਿਕ ਕੂੜਾ ਇਕੱਠਾ ਕਰਕੇ ਅਧਿਕਾਰਤ ਰੀ-ਸਾਈਕਲਿੰਗ ਨੂੰ ਵਿਗਿਆਨਕ ਢੰਗ ਨਾਲ ਰੀ-ਸਾਈਕਲਿੰਗ ਲਈ ਭੇਜਿਆ ਗਿਆ। ਇਸ ਮੌਕੇ ਕਰਵਾਏ ਗਏ ਸਮਾਗਮ ਦੌਰਾਨ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਕਿਹਾ ਕਿ ਬਿਯੌਂਡ ਦਾ ‘ਆਈ’ ਟਰੱਸਟ ਫਾਊਂਡੇਸ਼ਨ ਅਤੇ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵਲੋਂ ‘ਚੜ੍ਹਦਾ ਸੂਰਜ’ ਮੁਹਿੰਮ ਅਧੀਨ ਈ-ਵੇਸਟ ਪ੍ਰਬੰਧਨ ਲਈ ਕੀਤੀ ਗਈ ਇਹ ਇੱਕ ਬਹੁਤ ਹੀ ਸ਼ਲਾਘਾਯੋਗ ਪਹਿਲ ਹੈ। ਉਨ੍ਹਾਂ ਦੱਸਿਆ ਕਿ ਕੇਵਲ 15 ਦਿਨਾਂ ਵਿਚ ਸਕੂਲਾਂ, ਗੈਰ-ਸਰਕਾਰੀ ਸੰਸਥਾਵਾਂ ਅਤੇ ਜਾਗਰੂਕ ਨਾਗਰਿਕਾਂ ਦੇ ਸਹਿਯੋਗ ਨਾਲ ਲਗਭਗ ਡੇਢ ਟਨ ਈ-ਵੇਸਟ ਇਕੱਠਾ ਕੀਤਾ ਗਿਆ, ਜਿਸ ਨੂੰ ਹੁਣ ਵਿਗਿਆਨਕ ਢੰਗ ਨਾਲ ਰੀ-ਸਾਈਕਲਿੰਗ ਲਈ ਭੇਜਿਆ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਪਹਿਲ ਨਾ ਸਿਰਫ਼ ਈ-ਵੇਸਟ ਪ੍ਰਬੰਧਨ ਨੂੰ ਹੋਰ ਬਿਹਤਰ ਅਤੇ ਵਿਗਿਆਨਕ ਬਣਾਉਣ ਵਿਚ ਸਹਾਇਕ ਸਾਬਿਤ ਹੋਵੇਗੀ, ਸਗੋਂ ਬੱਚਿਆਂ ਅਤੇ ਨਾਗਰਿਕਾਂ ਵਿਚ ਇਲੈੱਕਟ੍ਰਾਨਿਕ ਕੂੜੇ ਦੇ ਸੁਰੱਖਿਅਤ ਨਿਪਟਾਰੇ ਪ੍ਰਤੀ ਜਾਗਰੂਕਤਾ ਵੀ ਵਧਾਏਗੀ। ਉਨ੍ਹਾਂ ਕਿਹਾ ਕਿ ਈ-ਵੇਸਟ ਦੀ ਆਰਥਿਕ ਮਹੱਤਤਾ ਵੀ ਹੁੰਦੀ ਹੈ ਅਤੇ ਜੇਕਰ ਇਸ ਨੂੰ ਅਧਿਕਾਰਤ ਰੀ-ਸਾਈਕਲਰਾਂ ਤੱਕ ਪਹੁੰਚਾਇਆ ਜਾਵੇ ਤਾਂ ਇਸ ਨੂੰ ਦੁਬਾਰਾ ਵਰਤੋਂ ‘ਚ ਲਿਆ ਕੇ ਅਰਥਵਿਵਸਥਾ ਨੂੰ ਮਜ਼ਬੂਤ ਬਣਾਉਣ ਵਿਚ ਯੋਗਦਾਨ ਪਾਇਆ ਜਾ ਸਕਦਾ ਹੈ। ਆਸ਼ਿਕਾ ਜੈਨ ਨੇ ਕਿਹਾ ਕਿ ਇਹ ਕੋਈ ਇੱਕ ਵਾਰ ਦੀ ਮੁਹਿੰਮ ਨਹੀਂ ਹੈ, ਸਗੋਂ ਇਸ ਨੂੰ ਭਵਿੱਖ ਵਿਚ ਵੀ ਨਿਰੰਤਰ ਜਾਰੀ ਰੱਖਿਆ ਜਾਵੇਗਾ। ਉਨ੍ਹਾਂ ਬਿਯੌਂਡ ਦਾ ‘ਆਈ’ ਟਰੱਸਟ ਫਾਊਂਡੇਸ਼ਨ ਦੇ ਯਤਨਾਂ ਦੀ ਵਿਸ਼ੇਸ਼ ਸ਼ਲਾਘਾ ਕਰਦਿਆਂ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦੇ ਸਕੱਤਰ ਮੰਗੇਸ਼ ਸੂਦ ਅਤੇ ਸੰਯੁਕਤ ਸਕੱਤਰ ਅਦਿੱਤਿਆ ਰਾਣਾ ਵਲੋਂ ਮੁਹਿੰਮ ਨੂੰ ਸਫਲ ਬਣਾਉਣ ‘ਚ ਨਿਭਾਈ ਗਈ ਭੂਮਿਕਾ ਦੀ ਵੀ ਪ੍ਰਸ਼ੰਸਾ ਕੀਤੀ। ਬਿਯੌਂਡ ਦਾ ‘ਆਈ’ ਟਰੱਸਟ ਫਾਊਂਡੇਸ਼ਨ ਦੀ ਸੰਸਥਾਪਕ ਮਨਵੀਰ ਸਿੰਘ ਨੇ ‘ਚੜ੍ਹਦਾ ਸੂਰਜ’ ਮੁਹਿੰਮ ਦੀ ਸ਼ਲਾਘਾ ਕੀਤੀ। ਇਸ ਮੌਕੇ ਜ਼ਿਲ੍ਹਾ ਈ-ਵੇਸਟ ਇਕੱਠਾ ਕਰਨ ਮੁਹਿੰਮ ਦੀ ਸਫਲਤਾ ਸਾਰੇ ਭਾਗੀਦਾਰਾਂ ਨਾਲ ਸਾਂਝੀ ਕੀਤੀ ਅਤੇ ਇਸ ਵਿਚ ਯੋਗਦਾਨ ਪਾਉਣ ਵਾਲੀਆਂ ਸੰਸਥਾਵਾਂ ਅਤੇ ਵਿਅਕਤੀਆਂ ਨੂੰ ਸਨਮਾਨਿਤ ਕੀਤਾ ਗਿਆ। ਮੁਹਿੰਮ ਤਹਿਤ ਰੈੱਡ ਕਰਾਸ ਸੁਸਾਇਟੀ ਵੱਲੋਂ ਇਹ ਈ-ਵੇਸਟ ਇਕੱਠਾ ਕਰਕੇ ਅਧਿਕਾਰਤ ਰੀ-ਸਾਈਕਲਿੰਗ ਕੇਂਦਰ ਲੁਧਿਆਣਾ ਭੇਜਿਆ ਗਿਆ। ਸਮਾਗਮ ‘ਚ ਜ਼ਿਲ੍ਹੇ ਦੇ 18 ਸਕੂਲਾਂ ਦੇ ਪ੍ਰਿੰਸੀਪਲਾਂ ਅਤੇ ਨੁਮਾਇੰਦਿਆਂ ਸਮੇਤ ਵੱਖ-ਵੱਖ ਸਮਾਜਿਕ ਸੰਸਥਾਵਾਂ ਦੇ ਮੈਂਬਰ ਹਾਜ਼ਰ ਰਹੇ। ਮੁਹਿੰਮ ‘ਚ ਜ਼ਿਲ੍ਹੇ ਦੇ 31 ਨਿੱਜੀ ਸਕੂਲਾਂ ਨੇ ਸਰਗਰਮ ਭਾਗੀਦਾਰੀ ਨਿਭਾਈ। ਮੁਹਿੰਮ ਦੌਰਾਨ ਈ-ਵੇਸਟ ਦੇ ਵਿਗਿਆਨਕ ਨਿਪਟਾਰੇ ਪ੍ਰਤੀ ਜਾਗਰੂਕਤਾ ਦਿਖਾਉਂਦੇ ਹੋਏ ਆਪਣਾ ਇਲੈੱਕਟ੍ਰਾਨਿਕ ਕੂੜਾ ਸਵੈ-ਇੱਛਾ ਨਾਲ ਜਮ੍ਹਾਂ ਕਰਵਾਉਣ ਵਾਲੇ ਨਾਗਰਿਕਾਂ ਨੂੰ ਵੀ ਸਨਮਾਨਿਤ ਕੀਤਾ ਗਿਆ। ਇਨ੍ਹਾਂ ਵਿਚ ਗੁਰਸਿਮਰਨ ਹਸਪਤਾਲ ਦੇ ਸੰਚਾਲਕ ਡਾ. ਸੰਦੀਪ ਸਿੰਘ, ਬਾਲ ਰੋਗ ਮਾਹਿਰ ਡਾ. ਡੀ.ਵੀ. ਸਲਵਾਨ ਅਤੇ ਸਮਾਜ ਸੇਵਿਕਾ ਨਾਜ਼ਮ ਰਿਆੜ ਪ੍ਰਮੁੱਖ ਤੌਰ ‘ਤੇ ਸ਼ਾਮਲ ਰਹੇ। ਸਨਮਾਨਿਤ ਸੰਸਥਾਵਾਂ ‘ਚ ਵਿੱਦਿਆ ਮੰਦਰ ਸਕੂਲ ਹੁਸ਼ਿਆਰਪੁਰ, ਅਕੈਡਮਿਕ ਹਾਈਟਸ ਪਬਲਿਕ ਸਕੂਲ, ਚੌਧਰੀ ਬਲਬੀਰ ਸਿੰਘ ਸਕੂਲ, ਡੀ.ਏ.ਵੀ. ਮਾਡਲ ਸਕੂਲ, ਪੱਟੀ, ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਅਤੇ ਪੰਡੋਰੀ ਖਜੂਰ ਸਕੂਲ ਸ਼ਾਮਿਲ ਹਨ। ਇਸ ਤੋਂ ਇਲਾਵਾ ਸੱਤਿਆ ਸਾਈਂ ਵਿੱਦਿਆ ਨਿਕੇਤਨ ਸਕੂਲ, ਟੌਡਲਰਜ਼ ਹੋਮ ਸਕੂਲ ਹੁਸ਼ਿਆਰਪੁਰ ਸਮੇਤ ਸਾਰੇ ਭਾਗੀਦਾਰ ਸਕੂਲਾਂ ਨੂੰ ਵੀ ਮੁਹਿੰਮ ‘ਚ ਉਤਸ਼ਾਹ-ਪੂਰਵਕ ਭਾਗ ਲੈਣ ਲਈ ਪ੍ਰਸ਼ੰਸਾ ਪੱਤਰ ਪ੍ਰਦਾਨ ਕੀਤੇ ਗਏ। ਪ੍ਰੋਗਰਾਮ ‘ਚ ਚਾਰਟਰਡ ਅਕਾਊਂਟੈਂਟ ਨੈਂਸੀ ਸਿੰਘ, ਮਾਸਟਰਮਾਈਂਡ ਇੰਸਟੀਚਿਊਟ ਦੇ ਮੁਖੀ ਅਤੇ ਸੰਸਕਾਰੀ ਸਟੂਡੈਂਟਸ ਐਨ.ਜੀ.�. ਦੇ ਸੰਸਥਾਪਕ ਮਨੀ ਗੋਗੀਆ ਵੀ ਵਿਸ਼ੇਸ਼ ਤੌਰ ‘ਤੇ ਮੌਜੂਦ ਸਨ।
ਪਿਛਲੀ ਖ਼ਬਰ ਡੇਰਾ ਬਾਬਾ ਜਗਤ ਸਿੰਘ ਭਲੋਵਾਲ ਵਿਖੇ ਸਾਲਾਨਾ ਸਮਾਗਮ ਕਰਵਾਇਆ ਅਗਲੀ ਖ਼ਬਰ ਜੰਡੋਲੀ ‘ਚ ਇਕੋ ਰਾਤ 5 ਮੋਟਰਾਂ ਦੀਆਂ ਤਾਰਾਂ ਚੋਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।