02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਵਿਧਾਇਕ ਘੁੰਮਣ ਵਲੋਂ ਪਿੰਡ ਆਸਪੁਰ 'ਚ ਰਾਸ਼ਨ ਕਿੱਟਾਂ ਦੀ ਵੰਡ, ਜ਼ਿਲ੍ਹੇ ਦੇ 2.20 ਲੱਖ ਪਰਿਵਾਰ ਹੋਣਗੇ ਲਾਭਪਾਤਰੀ

ਅਜੀਤ ਡੈਸਕ 05-06-2026
ਮੁਕੇਰੀਆਂ, 4 ਜੂਨ (ਰਾਮਗੜ੍ਹੀਆ)-ਲੋੜਵੰਦ ਪਰਿਵਾਰਾਂ ਦੀ ਰਸੋਈ ਦਾ ਖਰਚਾ ਘਟਾਉਣ ਤੇ ਉਨ੍ਹਾਂ ਨੂੰ ਜ਼ਰੂਰੀ ਖਾਧ ਸਮਗਰੀ ਉਪਲਬਧ ਕਰਵਾਉਣ ਦੇ ਉਦੇਸ਼ ਨਾਲ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਗਈ 'ਮੇਰੀ ਰਸੋਈ' ਯੋਜਨਾ ਤਹਿਤ ਵਿਧਾਇਕ ਕਰਮਬੀਰ ਸਿੰਘ ਘੁੰਮਣ ਨੇ ਪਿੰਡ ਆਸਪੁਰ 'ਚ ਲਾਭਪਾਤਰੀ ਪਰਿਵਾਰਾਂ ਨੂੰ ਰਾਸ਼ਨ ਕਿੱਟਾਂ ਵੰਡੀਆਂ | ਇਸ ਮੌਕੇ ਵੱਡੀ ਗਿਣਤੀ 'ਚ ਸਥਾਨਕ ਨਿਵਾਸੀ ਅਤੇ ਯੋਜਨਾ ਦੇ ਲਾਭਪਾਤਰੀ ਹਾਜ਼ਰ ਸਨ | ਵਿਧਾਇਕ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਆਮ ਲੋਕਾਂ ਦੇ ਜੀਵਨ ਪੱਧਰ ਨੂੰ ਬਿਹਤਰ ਬਣਾਉਣ ਲਈ ਲਗਾਤਾਰ ਲੋਕ-ਭਲਾਈ ਯੋਜਨਾਵਾਂ ਲਾਗੂ ਕਰ ਰਹੀ ਹੈ | ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਲਗਪਗ 2.20 ਲੱਖ ਪਰਿਵਾਰ 'ਮੇਰੀ ਰਸੋਈ' ਯੋਜਨਾ ਤੋਂ ਲਾਭ ਪ੍ਰਾਪਤ ਕਰਨਗੇ, ਜਦਕਿ ਪੂਰੇ ਪੰਜਾਬ 'ਚ ਕਰੀਬ 40 ਲੱਖ ਪਰਿਵਾਰਾਂ ਨੂੰ ਇਸ ਦਾ ਫ਼ਾਇਦਾ ਮਿਲੇਗਾ | ਇਸ ਮੌਕੇ ਲਾਭਪਾਤਰੀਆਂ ਨੇ ਸਰਕਾਰ ਦੀ ਇਸ ਪਹਿਲ ਦਾ ਸਵਾਗਤ ਕਰਦਿਆਂ ਕਿਹਾ ਕਿ ਇਸ ਯੋਜਨਾ ਨਾਲ ਰਸੋਈ ਦਾ ਖਰਚਾ ਘਟਾਉਣ 'ਚ ਮਦਦ ਮਿਲੇਗੀ | ਪ੍ਰੋਗਰਾਮ 'ਚ ਸਰਪੰਚ ਸ਼ਕਤੀ ਸਿੰਘ, ਜਸਵੀਰ ਸਿੰਘ ਆਪ ਆਗੂ, ਅਨਿਲ ਟਿੰਕੂ, ਸਰਪੰਚ ਮਾਨ ਸਿੰਘ, ਸੰਮਤੀ ਮੈਂਬਰ ਸੁਰਿੰਦਰ ਸਿੰਘ, ਕਰਨੈਲ ਰਾਣਾ ਬਲਾਕ ਪ੍ਰਧਾਨ, ਕੁੱਕੀ 'ਆਪ' ਆਗੂ, ਗੌਰਵ ਸਵਾਰ, ਅਮਿੱਤ ਕੁਮਾਰ, ਮੁਖ਼ਤਿਆਰ ਸਿੰਘ ਸਰਪੰਚ, ਹਰਮੀਨ ਲੰਬੜਦਾਰ, ਗੁਰਨਾਮ ਸਿੰਘ ਸਾਬਕਾ ਸਰਪੰਚ ਹਾਜ਼ਰ ਸਨ |
ਪਿਛਲੀ ਖ਼ਬਰ ਖ਼ਾਲਸਾ ਕਾਲਜ 'ਚ ਕੁਕਿੰਗ ਕੈਂਪ ਦਾ ਰਸਮੀ ਉਦਘਾਟਨ ਅਗਲੀ ਖ਼ਬਰ ਵਿਧਾਇਕ ਜਿੰਪਾ ਵਲੋਂ ਬਰਸਾਤੀ ਪਾਣੀ ਦੀ ਨਿਕਾਸੀ ਲਈ ਸਟਾਰਮ ਪ੍ਰਾਜੈਕਟ ਦਾ ਉਦਘਾਟਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।