02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਖ਼ਾਲਸਾ ਕਾਲਜ 'ਚ ਕੁਕਿੰਗ ਕੈਂਪ ਦਾ ਰਸਮੀ ਉਦਘਾਟਨ

ਅਜੀਤ ਡੈਸਕ 05-06-2026
ਮਾਹਿਲਪੁਰ, 4 ਜੂਨ (ਰਜਿੰਦਰ ਸਿੰਘ)-ਖ਼ਾਲਸਾ ਕਾਲਜ ਮਾਹਿਲਪੁਰ 'ਚ ਵੱਖ-ਵੱਖ ਕੋਰਸਾਂ ਦੀ ਅਕਾਦਮਿਕ ਪੜ੍ਹਾਈ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਰੁਜ਼ਗਾਰ ਕੇਂਦਰਿਤ ਤੇ ਹੁਨਰਮੰਦ ਕੋਰਸਾਂ ਨਾਲ ਜੋੜਨ ਦੇ ਉੱਦਮ ਤਹਿਤ ਚੱਲ ਰਹੇ ਫੂਡ ਪ੍ਰੋਡਕਸ਼ਨ ਅਤੇ ਕੇਟਰਿੰਗ ਮੈਨੇਜਮੈਂਟ ਵਿਭਾਗ ਵਲੋਂ ਵਿਸ਼ੇਸ਼ ਸਮਰ ਕੁਕਿੰਗ ਕੈਂਪ ਦਾ ਰਸਮੀ ਉਦਘਾਟਨ ਕੀਤਾ | ਕੈਂਪ ਦਾ ਉਦਘਾਟਨ ਕਾਲਜ ਦੇ ਪਿ੍ੰਸੀਪਲ ਡਾ. ਪਰਵਿੰਦਰ ਸਿੰਘ ਨੇ ਕਰਦੇ ਹੋਏ ਕਿਹਾ ਕਿ ਅਜਿਹੇ ਕੋਰਸ ਵਿਚ ਦਾਖ਼ਲ ਹੋਣ ਵਾਲੇ ਵਿਦਿਆਰਥੀ ਖਾਣ ਪੀਣ ਦੀਆਂ ਸ਼ੁੱਧ ਵਸਤੂਆਂ ਤਿਆਰ ਕਰਕੇ ਜਿਥੇ ਤੰਦਰੁਸਤ ਸਮਾਜ ਵਿਚ ਆਪਣਾ ਯੋਗਦਾਨ ਪਾ ਰਹੇ ਹਨ | ਇਸ ਮੌਕੇ ਫੂਡ ਪ੍ਰੋਡਕਸ਼ਨ ਤੇ ਬੇਕਰੀ ਵਿਭਾਗ ਦੇ ਚੀਫ਼ ਇੰਸਟਰਕਟਰ ਅਰੁਣ ਮਹਾਜਨ ਨੇ ਕਿਹਾ ਕਿ ਇਹ ਕੈਂਪ 12 ਜੂਨ ਤੱਕ ਚੱਲੇਗਾ ਅਤੇ ਉਪਰੰਤ ਦੂਜੇ ਪੜਾਅ ਦਾ ਕੈਂਪ 15 ਜੂਨ ਤੋਂ ਆਰੰਭ ਹੋਵੇਗਾ | ਉਨ੍ਹਾਂ ਵਿਦਿਆਰਥੀਆਂ ਨੂੰ ਅਗਲੇ ਕੈਂਪ ਦੀ ਰਜਿਸਟ੍ਰੇਸ਼ਨ ਕਰਵਾਉਣ ਦਾ ਸੱਦਾ ਦਿੱਤਾ | ਇਸ ਮੌਕੇ ਪਿ੍ੰਸੀਪਲ ਡਾ. ਪਰਵਿੰਦਰ ਸਿੰਘ ਨੇ ਦੱਸਿਆ ਕਿ ਕਾਲਜ ਵਿਚ ਤਿੰਨ ਮਹੀਨੇ ਦੀ ਸਮਾਂ ਮਿਆਦ ਵਾਲੇ ਸਰਟੀਫਿਕੇਟ ਕੋਰਸ ਇਨ ਫੂਡ ਪ੍ਰੋਡਕਸ਼ਨ ਐਂਡ ਬੇਕਰੀ ਤੇ ਸਰਟੀਫਿਕੇਟ ਕੋਰਸ ਇਨ ਕੁਕਿੰਗ ਐਂਡ ਕੇਟਰਿੰਗ ਮੈਨੇਜਮੈਂਟ ਸ਼ੁਰੂ ਹਨ, ਜਿਨ੍ਹਾਂ 'ਚ ਇਸ ਸੈਸ਼ਨ ਤੋਂ ਵਿਦਿਆਰਥੀਆਂ ਦਾ ਬਹੁਤ ਘੱਟ ਫ਼ੀਸਾਂ 'ਤੇ ਦਾਖਲਾ ਆਰੰਭ ਹੋ ਗਿਆ ਹੈ | ਉਨ੍ਹਾਂ ਕਿਹਾ ਕਿ ਉਕਤ ਦੋਵੇਂ ਸਰਟੀਫਿਕੇਟ ਕੋਰਸਾਂ 'ਚ ਦਾਖ਼ਲੇ ਲਈ ਦਸਵੀਂ ਅਤੇ ਬਾਰ੍ਹਵੀਂ ਤੋਂ ਬਾਅਦ ਦੇ ਵਿਦਿਆਰਥੀ ਦਾਖ਼ਲ ਹੋ ਸਕਦੇ ਹਨ ਅਤੇ ਕਾਲਜ 'ਚ ਬਾਰ੍ਹਵੀਂ ਤੇ ਅੰਡਰ ਗਰੈਜੂਏਟ ਕੋਰਸ ਕਰਨ ਵਾਲੇ ਵਿਦਿਆਰਥੀ ਆਪਣੀ ਪੜ੍ਹਾਈ ਦੇ ਨਾਲ-ਨਾਲ ਵੀ ਇਸ ਕੋਰਸ 'ਚ ਦਾਖ਼ਲਾ ਵੀ ਲੈ ਸਕਦੇ ਹਨ | ਇਸ ਮੌਕੇ ਡਾ. ਵਰਿੰਦਰ ਸਿੰਘ, ਡਾ. ਰਾਜ ਕੁਮਾਰ, ਡਾ. ਜਤਿੰਦਰ, ਹਰਿੰਦਰ ਸਨੀ ਤੇ ਹੋਰ ਸਟਾਫ਼ ਮੈਂਬਰ ਹਾਜ਼ਰ ਸਨ |
ਪਿਛਲੀ ਖ਼ਬਰ ਏ. ਡੀ. ਸੀ. ਨਿਕਾਸ ਕੁਮਾਰ ਵਲੋਂ ਨਵੇਂ ਬੈਡਮਿੰਟਨ ਕੋਰਟਾਂ ਦਾ ਉਦਘਾਟਨ ਅਗਲੀ ਖ਼ਬਰ ਵਿਧਾਇਕ ਘੁੰਮਣ ਵਲੋਂ ਪਿੰਡ ਆਸਪੁਰ 'ਚ ਰਾਸ਼ਨ ਕਿੱਟਾਂ ਦੀ ਵੰਡ, ਜ਼ਿਲ੍ਹੇ ਦੇ 2.20 ਲੱਖ ਪਰਿਵਾਰ ਹੋਣਗੇ ਲਾਭਪਾਤਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।