ਹੁਸ਼ਿਆਰਪੁਰ, 4 ਜੂਨ (ਹਰਪ੍ਰੀਤ ਕੌਰ)-ਜੀ. ਐਨ. ਏ. ਐਕਸਲਜ਼ ਮੇਹਟੀਆਣਾ ਵਲੋਂ 8 ਤੇ 9 ਜੂਨ ਨੂੰ ਸਵੇਰੇ 10 ਤੋਂ 12 ਵਜੇ ਤੱਕ ਜੀ. ਐਨ. ਏ. ਐਕਲਜ਼ ਗੁਲਾਬਗੜ੍ਹ ਜੱਟਾਂ (ਫਗਵਾੜਾ-ਹੁਸ਼ਿਆਰਪੁਰ ਰੋਡ) ਵਿਖੇ ਰੁਜ਼ਗਾਰ ਮੇਲਾ ਲਗਾਇਆ ਜਾ ਰਿਹਾ ਹੈ, ਜਿਸ 'ਚ ਸੀ. ਐਨ. ਸੀ, ਮੇਨਟੀਨੈਂਸ ਸਟਾਫ਼, ਮਸ਼ੀਨ ਓਪਰੇਟਰ, ਹੈਲਪਰ, ਡਰਾਈਵਰ, ਫਰਨਿਸ ਓਪਰੇਟਰ, ਫੋਰਜਿੰਗ ਪ੍ਰੈੱਸ ਓਪਰੇਟਰ ਆਦਿ ਅਸਾਮੀਆਂ ਲਈ ਉਮੀਦਵਾਰਾਂ ਦੀ ਚੋਣ ਕੀਤੀ ਜਾਵੇਗੀ | ਉਮੀਦਵਾਰ ਦੀ ਉਮਰ 18 ਤੋਂ 50 ਸਾਲ ਤੱਕ ਹੋਣੀ ਚਾਹੀਦੀ ਹੈ |