30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਚੀਫ਼ ਇੰਜੀਨੀਅਰ ਵੰਡ ਨਾਰਥ ਜ਼ੋਨ ਸਰਬਜੀਤ ਸਿੰਘ ਰਾਜੂ ਦਾ ਸਨਮਾਨ

ਅਜੀਤ ਡੈਸਕ 05-06-2026
ਦਸੂਹਾ, 4 ਜੂਨ (ਭੁੱਲਰ)-ਅਕਾਲ ਸਹਾਇ ਵੈੱਲਫੇਅਰ ਸੁਸਾਇਟੀ ਵਲੋਂ ਚੀਫ਼ ਇੰਜੀਨੀਅਰ ਵੰਡ ਨਾਰਥ ਜ਼ੋਨ ਸਰਬਜੀਤ ਸਿੰਘ ਰਾਜੂ ਦਾ ਸਨਮਾਨ ਕੀਤਾ | ਇਸ ਮੌਕੇ ਸਰਬਜੀਤ ਸਿੰਘ ਰਾਜੂ ਚੀਫ਼ ਇੰਜੀਨੀਅਰ ਵੰਡ ਨਾਰਥ ਜ਼ੋਨ ਪਾਵਰਕਾਮ ਨੂੰ ਅਕਾਲ ਸਹਾਇ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਸਤਨਾਮ ਸਿੰਘ ਖੁਣ ਖੁਣ ਕਲਾ ਤੇ ਸੀਨੀਅਰ ਮੀਤ ਪ੍ਰਧਾਨ ਪਰਮਜੀਤ ਸਿੰਘ ਜੇ. ਈ. ਵਲੋਂ ਬੁੱਕਾ ਭੇਟ ਕੀਤਾ ਤੇ ਉਨ੍ਹਾਂ ਵਲੋਂ ਨਿਭਾਈਆਂ ਜਾ ਰਹੀਆਂ ਸ਼ਾਨਦਾਰ ਸੇਵਾਵਾਂ ਦੀ ਸ਼ਲਾਘਾ ਕੀਤੀ ਗਈ | ਉਨ੍ਹਾਂ ਦੱਸਿਆ ਕਿ ਸਰਬਜੀਤ ਸਿੰਘ ਰਾਜੂ ਇਸ ਤੋਂ ਪਹਿਲਾਂ ਡਿਪਟੀ ਚੀਫ਼ ਇੰਜੀਨੀਅਰ ਟਰਾਂਸਮਿਸ਼ਨ ਕਾਰਪੋਰੇਸ਼ਨ ਜਲੰਧਰ ਵਿਖੇ ਵਧੀਆ ਸੇਵਾਵਾਂ ਦੇਣ ਲਈ ਅਤੇ ਇਮਾਨਦਾਰ ਤੇ ਮਿਹਨਤੀ ਅਫ਼ਸਰ ਵਜੋਂ ਜਾਣੇ ਜਾਂਦੇ ਹਨ | ਉਨ੍ਹਾਂ ਦੀ ਪੈਡੀ ਸੀਜ਼ਨ ਤੋਂ ਪਹਿਲਾਂ ਨਾਰਥ ਜ਼ੋਨ ਵਿਖੇ ਤਾਇਨਾਤੀ ਨਾਲ ਹੁਸ਼ਿਆਰਪੁਰ, ਜਲੰਧਰ, ਨਵਾਸ਼ਹਿਰ ਅਤੇ ਕਪੂਰਥਲਾ ਜ਼ਿਲਿ੍ਹਆਂ 'ਚ ਇਸ ਵਾਰ ਬਿਜਲੀ ਸਪਲਾਈ ਦੇ ਪ੍ਰਬੰਧ ਬਿਹਤਰ ਬਣਾਏ ਗਏ ਹਨ |
ਪਿਛਲੀ ਖ਼ਬਰ ਜੀ. ਐਨ. ਏ. ਐਕਲਜ਼ ਗੁਲਾਬਗੜ੍ਹ ਜੱਟਾਂ ਵਿਖੇ ਰੁਜ਼ਗਾਰ ਮੇਲਾ 8 ਤੋਂ ਅਗਲੀ ਖ਼ਬਰ ਗ੍ਰਾਮ ਪੰਚਾਇਤ ਹੰਬੜਾਂ ਨੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਬੂਟੇ ਲਗਾਉਣ ਦਾ ਕੀਤਾ ਆਗਾਜ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।