ਹੰਬੜਾਂ, 4 ਜੂਨ (ਹਰਵਿੰਦਰ ਸਿੰਘ ਮੱਕੜ)-ਪੰਜਵੇਂ ਪਾਤਿਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗ੍ਰਾਮ ਪੰਚਾਇਤ ਅਤੇ ਸਮੂਹ ਨਗਰ ਵਾਸੀਆਂ ਵਲੋਂ ਪਿੰਡ ਹੰਬੜਾਂ ਵਿਚ ਖਾਲੀ ਪਈਆਂ ਢੁੱਕਵੀਆਂ ਥਾਂਵਾਂ ਉੱਪਰ ਵੱਧ ਤੋਂ ਵੱਧ ਨਵੇਂ ਬੂਟੇ ਲਗਾਉਣ ਦਾ ਆਗਾਜ਼ ਕੀਤਾ ਗਿਆ | ਇਸ ਦੌਰਾਨ ਸਰਪੰਚ ਚਰਨ ਸਿੰਘ ਗੁਰੂ, ਮੈਂਬਰ ਅਜੀਤ ਸਿੰਘ ਢਿੱਲੋਂ, ਅਕਾਲੀ ਆਗੂ ਅਵਤਾਰ ਸਿੰਘ ਤਾਰੀ ਚੀਮਾ, ਭਾਜਪਾ ਮਹਿਲਾ ਆਗੂ ਬੀਬੀ ਪਰਮਿੰਦਰ ਕੌਰ ਹੰਬੜਾਂ ਨੇ ਬੂਟੇ ਲਗਾਉਣ ਸਮੇਂ ਕਿਹਾ ਕਿ ਸਮਾਜ ਦੇ ਗੰਧਲੇ ਹੋ ਰਹੇ ਵਾਤਾਵਰਨ ਨੂੰ ਬਚਾਉਣ ਲਈ ਸਾਨੂੰ ਸਾਰਿਆਂ ਵਲੋਂ ਵੱਧ ਤੋਂ ਵੱਧ ਬੂਟੇ ਲਗਾਉਣਾ ਸਮੇਂ ਦੀ ਮੁੱਖ ਲੋੜ ਹੈ ਤੇ ਇੰਨ੍ਹਾਂ ਦਾ ਪਾਲਣ-ਪੋਸ਼ਣ ਕਰਨਾ ਇਸ ਤੋਂ ਵੀ ਜ਼ਰੂਰੀ ਹੈ ਤਾਂ ਜੋ ਅਸੀਂ ਤੇ ਸਾਡੀਆਂ ਅਗਲੀਆਂ ਪੀੜ੍ਹੀਆਂ ਸਾਫ਼ ਹਵਾ ਰਾਹੀਂ ਤੰਦਰੁਸਤ ਜੀਵਨ ਜੀਅ ਸਕਣ | ਇਸ ਸਮੇਂ ਪੰਚ ਕੁਲਵਿੰਦਰ ਸਿੰਘ ਸਹੋਤਾ, ਪੰਚ ਸੁਖਜੀਤ ਸਿੰਘ ਬਾਠ, ਪੰਚ ਗੁਰਚਰਨ ਸਿੰਘ ਬਾਠ, ਪੰਚ ਖੁਸਪ੍ਰੀਤ ਸਿੰਘ ਥਿੰਦ, ਡਾਕਟਰ ਸ਼ਰਨਜੀਤ ਸਿੰਘ, ਜਸਵਿੰਦਰ ਸਿੰਘ, ਭੁਪਿੰਦਰ ਸਿੰਘ ਢਿਡਾਲ, ਬੱਗਾ ਰਤਨ ਬੀਜ ਸਟੋਰ, ਰਾਜੂ ਗੁਪਤਾ, ਅਮਨਦੀਪ ਸਿੰਘ, ਦਰਸ਼ਨ ਕੌਰ, ਪਾਲੋ ਕੌਰ, ਪਰਮਜੀਤ ਕੌਰ, ਮਨਜੀਤ ਕੌਰ ਤੇ ਹੋਰ ਬੀਬੀਆਂ ਵੱਡੀ ਗਿਣਤੀ ਵਿਚ ਹਾਜ਼ਰ ਸਨ |