ਬੀਣੇਵਾਲ, 4 ਜੂਨ (ਬੈਜ ਚੌਧਰੀ)-ਬੀਤ ਇਲਾਕੇ ਦੇ ਪਿੰਡ ਪੰਡੋਰੀ-ਬੀਤ ਦੇ ਪਿਛਲੇ ਦਿਨੀਂ ਇਕ ਸੜਕ ਹਾਦਸੇ 'ਚ ਮਰਨ ਵਾਲੇ ਕਾਮਰੇਡ ਰੋਸ਼ਨ ਲਾਲ ਕਸਾਣਾ ਦੇ ਪਰਿਵਾਰ ਨਾਲ ਸੀਨੀਅਰ ਕਾਂਗਰਸੀ ਆਗੂ ਤੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਮੈਂਬਰ ਅਮਰਪ੍ਰੀਤ ਸਿੰਘ ਲਾਲੀ ਨੇ ਆਪਣੇ ਸਾਥੀਆਂ ਨਾਲ ਪਹੁੰਚ ਕੇ ਦੁੱਖ ਸਾਂਝਾ ਕੀਤਾ | ਇਸ ਮੌਕੇ ਹੁਸਨ ਲਾਲ ਬਜਾੜ, ਸੰਦੀਪ ਰਾਣਾ ਬਲਾਕ ਕਾਂਗਰਸ ਪ੍ਰਧਾਨ, ਅਮਨਦੀਪ ਚੇਚੀ ਬੀਣੇਵਾਲ, ਜੋਤੀ ਚੇਚੀ ਡੱਲੇਵਾਲ, ਅਵਤਾਰ ਕਟਾਰੀਆ, ਹਰਬੰਸ ਲਾਲ ਕਸਾਣਾ ਸਾਬਕਾ ਚੇਅਰਮੈਨ ਸਹਿਕਾਰੀ ਖੰਡ ਮਿੱਲ ਨਵਾਂਸ਼ਹਿਰ, ਸਰਵਣ ਕਸਾਣਾ ਸੰਮਤੀ ਮੈਂਬਰ, ਜੋਗਿੰਦਰ ਪਾਲ ਮੀਲੂ ਐਸ. ਡੀ. ਓ., ਗਿਰਧਾਰੀ ਲਾਲ ਬਜਾੜ, ਮੋਹਨ ਕਸਾਣਾ ਤੇ ਰਾਮ ਪਾਲ ਕਸਾਣਾ ਆਦਿ ਹਾਜ਼ਰ ਸਨ |