30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਸਪੋਰਟਸ ਕਲੱਬ ਵਲੋਂ ਬੱਚਿਆਂ ਲਈ ਫੁੱਟਬਾਲ ਗਰਾਊਾਡ ਦਾ ਸੁਧਾਰ

ਅਜੀਤ ਡੈਸਕ 05-06-2026
ਗੜ੍ਹਸ਼ੰਕਰ, 4 ਜੂਨ (ਧਾਲੀਵਾਲ)-ਦੋਆਬਾ ਸਪੋਰਟਸ ਕਲੱਬ ਡਘਾਮ ਵਲੋਂ ਹਰ ਸਾਲ ਗਰਮੀਆਂ ਦੀ ਛੁੱਟੀਆਂ 'ਚ ਬੱਚਿਆਂ ਦਾ ਸਮਰ ਕੈਂਪ ਲਗਾਉਣ ਨੂੰ ਮੁੱਖ ਰੱਖਦੇ ਹੋਏ ਪਿੰਡ ਦੇ ਫੁੱਟਬਾਲ ਗਰਾਊਾਡ ਦਾ ਸੁਧਾਰ ਕੀਤਾ ਜਾ ਰਿਹਾ ਹੈ | ਕਲੱਬ ਪ੍ਰਧਾਨ ਮਾ. ਜਰਨੈਲ ਸਿੰਘ ਨੇ ਦੱਸਿਆ ਕਿ ਇਸ ਵਾਰ ਸਮਰ ਕੈਂਪ ਲਗਾਉਣ ਦੀ ਥਾਂ ਬੱਚਿਆਂ ਨੂੰ ਨਾਲ ਲੈ ਕੇ ਫੁੱਟਬਾਲ ਗਰਾਊਾਡ ਦਾ ਸੁਧਾਰ ਕੀਤਾ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਗਰਾਊਾਡ ਦਾ ਘਾਹ ਸੁਕਾ ਕੇ ਮਿੱਟੀ ਪਾਉਣ ਉਪਰੰਤ ਗਰਾਊਾਡ ਦਾ ਲੈਵਲ ਕੀਤਾ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਕੁਝ ਸਮੇਂ ਲਈ ਗਰਾਊਾਡ 'ਚ ਖੇਡਣਾਂ ਬੰਦ ਕੀਤਾ ਗਿਆ ਹੈ ਤੇ ਗਰਾਊਾਡ 'ਚ ਹਰ ਤਰ੍ਹਾਂ ਦੇ ਵਾਹਨਾਂ ਦੇ ਦਾਖ਼ਲੇ 'ਤੇ ਵੀ ਪਾਬੰਦੀ ਲਗਾਈ ਗਈ ਹੈ | ਉਨ੍ਹਾਂ ਦੱਸਿਆ ਕਿ ਗਰਾਊਾਡ ਦਾ ਸੁਧਾਰ ਵੀ ਬੱਚਿਆਂ ਨੂੰ ਖੇਡਾਂ ਨਾਲ ਜੁੜਨ ਲਈ ਪ੍ਰੇਰਿਤ ਕਰ ਰਿਹਾ ਹੈ |
ਪਿਛਲੀ ਖ਼ਬਰ ਡਿਪਸ ਕਾਲਜ ਆਫ਼ ਐਜੂਕੇਸ਼ਨ ਦੇ ਬੀ. ਐੱਡ ਪਹਿਲੇ ਸਮੈਸਟਰ ਦੇ ਨਤੀਜੇ 'ਚ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਰੋਸ਼ਨ ਲਾਲ ਕਸਾਣਾ ਦੇ ਪਰਿਵਾਰ ਨਾਲ ਕਾਂਗਰਸੀ ਆਗੂ ਲਾਲੀ ਨੇ ਕੀਤਾ ਦੁੱਖ ਸਾਂਝਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।