ਟਾਂਡਾ ਉੜਮੁੜ, 4 ਜੂਨ (ਭਗਵਾਨ ਸਿੰਘ ਸੈਣੀ)-ਸੱਚਖੰਡ ਸ੍ਰੀ ਨਾਂਦੇੜ ਸਾਹਿਬ ਸ੍ਰੀ ਹਜ਼ੂਰ ਸਾਹਿਬ ਦੇ ਲੰਗਰ ਵਾਸਤੇ ਨੇੜਲੇ ਹਰਸੀ ਪਿੰਡ ਤੋਂ ਕਣਕ ਦਾ ਟਰੱਕ ਸੇਵਾਦਾਰਾਂ ਵਲੋਂ ਭੇਜਿਆ ਗਿਆ | ਗੁਰਦੁਆਰਾ ਸ੍ਰੀ ਗੁਰੂ ਸਿੰਘ ਸਾਹਿਬ ਪੱਤੀ ਅਮੀਪੁਰ ਤੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਇਲਾਕੇ ਦੇ ਵੱਖ-ਵੱਖ ਪਿੰਡਾਂ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਕਣਕ ਦਾ ਟਰੱਕ ਰਵਾਨਾ ਹੋਣ ਤੋਂ ਪਹਿਲਾਂ ਗਿਆਨੀ ਹਰਜੀਤ ਸਿੰਘ ਨੇ ਗੁਰੂ ਚਰਨਾਂ 'ਚ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ | ਇਸ ਮੌਕੇ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਗਿਆਨੀ ਦਰਸ਼ਨ ਸਿੰਘ ਮਾਸਟਰ ਮਦਨ ਸਿੰਘ ਤੇ ਹੋਰਨਾਂ ਸੇਵਾਦਾਰਾਂ ਨੇ ਦੱਸਿਆ ਕਿ ਹਰਸੀ ਪਿੰਡ ਤੋਂ ਇਲਾਵਾ ਇਸ ਸੇਵਾ 'ਚ ਨੇੜਲੇ ਪਿੰਡ ਰਾਜਪੁਰ, ਸ਼ਾਲਾਪੁਰ, ਗਹੋਤ, ਮੁਨਕ ਕਲਾ, ਮੂਨਕ ਖ਼ੁਰਦ ਬੋਲੇਵਾਲ, ਲੋਧੀ ਚੱਕ, ਚਤੋਵਾਲ ਤੇ ਹੋਰਨਾ ਪਿੰਡਾਂ ਦੀਆਂ ਸੰਗਤਾਂ ਵਲੋਂ ਕਣਕ ਦੀ ਸੇਵਾ ਦਾ ਯੋਗਦਾਨ ਪਾਇਆ ਗਿਆ ਹੈ | ਉਨ੍ਹਾਂ ਦੱਸਿਆ ਕਿ ਇਹ ਸਾਰੀ ਸੇਵਾ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਚੱਲ ਰਹੇ ਲੰਗਰ ਬਾਬਾ ਨਿਧਾਨ ਸਿੰਘ ਵਿਖੇ ਕਰੀਬ 10 ਦਿਨ ਦੀ ਯਾਤਰਾ ਉਪਰੰਤ ਪਹੁੰਚਾਏ ਜਾਣਗੇ | ਇਸ ਮੌਕੇ ਪ੍ਰਬੰਧਕ ਸੇਵਾਦਾਰਾਂ ਨੇ ਦੱਸਿਆ ਕਿ ਸੰਗਤਾਂ ਵਲੋਂ ਇਹ ਸੇਵਾ ਸ਼ਰਧਾ ਤੇ ਸਤਿਕਾਰ ਨਾਲ ਕੀਤੀ ਜਾਂਦੀ ਹੈ | ਇਸ ਮੌਕੇ ਪ੍ਰਧਾਨ ਦਰਸ਼ਨ ਸਿੰਘ, ਕਸ਼ਮੀਰਾ ਸਿੰਘ, ਮਾਸਟਰ ਮਦਨ ਸਿੰਘ, ਗੁਰਮਿੰਦਰ ਸਿੰਘ, ਗੁਰਜੀਤ ਸਿੰਘ, ਅਮਰਜੀਤ ਸਿੰਘ, ਪ੍ਰਦੀਪ ਪਾਲ ਸਿੰਘ, ਰਵਿੰਦਰਜੀਤ ਸਿੰਘ, ਸ਼ਰਨਜੀਤ ਸਿੰਘ, ਗੁਰਪ੍ਰੀਤ ਸਿੰਘ, ਇੰਦਰਜੀਤ ਸਿੰਘ, ਹਰਜੀਤ ਸਿੰਘ, ਨਰਿੰਦਰ ਕੌਰ, ਪਰਮਜੀਤ ਕੌਰ, ਮਨਜੀਤ ਕੌਰ, ਮਾਸਟਰ ਗੁਰਦੀਪ ਸਿੰਘ ਦੀਪਾ ਵੀ ਹਾਜ਼ਰ ਸਨ |