29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਭਾਜਪਾ ਆਗੂਆਂ ਨੇ ਕੇਵਲ ਸਿੰਘ ਢਿੱਲੋਂ ਨੂੰ ਸੂਬਾ ਪ੍ਰਧਾਨ ਬਣਨ 'ਤੇ ਦਿੱਤੀ ਵਧਾਈ

ਅਜੀਤ ਡੈਸਕ 05-06-2026
ਬੀਣੇਵਾਲ, 4 ਜੂਨ (ਬੈਜ ਚੌਧਰੀ)-ਬੀਤ ਇਲਾਕੇ ਤੇ ਵਿਧਾਨ ਸਭਾ ਹਲਕਾ ਗੜ੍ਹਸ਼ੰਕਰ ਤੋਂ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਤੇ ਵਰਕਰਾਂ ਦੇ ਇਕ ਵਫ਼ਦ ਵਲੋਂ ਭਾਜਪਾ ਦੇ ਨਵੇਂ ਬਣੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੂੰ ਉਨ੍ਹਾਂ ਦੇ ਚੰਡੀਗੜ੍ਹ ਸਥਿਤ ਦਫ਼ਤਰ 'ਚ ਜਾ ਕੇ ਵਧਾਈਆਂ ਦਿੱਤੀਆਂ ਤੇ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ | ਵਫ਼ਦ 'ਚ ਸ਼ਾਮਿਲ ਵਿਜੇ ਕਸ਼ਯਪ (ਬਿੱਲਾ ਕੰਬਾਲਾ) ਸਾਬਕਾ ਪ੍ਰਧਾਨ ਬੀਤ ਮੰਡਲ ਭਾਜਪਾ ਨੇ ਦੱਸਿਆ ਕਿ ਕੇਵਲ ਸਿੰਘ ਢਿੱਲੋਂ ਨੂੰ ਬੁੱਕੇ ਦੇ ਕੇ ਸਨਮਾਨਿਤ ਕੀਤਾ ਅਤੇ ਗੜ੍ਹਸ਼ੰਕਰ ਦੀ ਰਾਜਨੀਤੀ ਵਾਰੇ ਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਾਰੇ ਵੀ ਨਵੇਂ ਪ੍ਰਧਾਨ ਨਾਲ ਵਿਚਾਰ ਚਰਚਾ ਕੀਤੀ | ਇਸ ਮੌਕੇ ਸਤਪਾਲ ਧੰਜਲ ਪ੍ਰਧਾਨ ਬੀ. ਸੀ. ਮੋਰਚਾ ਬੀਤ ਮੰਡਲ, ਪੰਮੀ ਮੀਲੂ ਪੰਡੋਰੀ, ਡਾ. ਸੋਨੀ ਬੋੜਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਲੰਗਰ ਸੇਵਾ ਲਈ ਹਰਸੀ ਪਿੰਡ ਤੋਂ ਕਣਕ ਦਾ ਟਰੱਕ ਭੇਜਿਆ ਅਗਲੀ ਖ਼ਬਰ ਬਾਬਾ ਸ਼ਿਵਰ ਦਾਸ ਮਹਾਰਾਜ ਦਰਬਾਰ ਵਿਖੇ ਮੇਲਾ 7 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।