ਤਲਵਾੜਾ, 4 ਜੂਨ (ਮਹਿਤਾ)-ਮਹਾਨ ਧਾਰਮਿਕ ਵਿਭੂਤਿ ਸੰਤ ਬਾਬਾ ਇਸ਼ਵਰ ਦਾਸ ਮਹਾਰਾਜ ਦੇ ਜਨਮ ਉਤਸਵ ਤੇ ਦੇਪੁਰ ਦਰਬਾਰ ਵਿਖੇ 7 ਜੂਨ ਨੂੰ ਮੇਲਾ ਲੱਗ ਰਿਹਾ ਹੈ | ਇਸ ਸੰਬੰਧੀ ਪ੍ਰਬੰਧਕੀ ਕਮੇਟੀ ਵਲੋਂ ਤਿਆਰੀਆਂ ਚੱਲ ਰਹੀਆਂ ਹਨ | ਕਮੇਟੀ ਪ੍ਰਧਾਨ ਪਵਨ ਸਿੰਘ ਨੇ ਦੱਸਿਆ ਕਿ ਬਾਬਾ ਇਸ਼ਵਰ ਦਾਸ ਮਹਾਰਾਜ ਦੇ ਜਨਮ ਉਤਸਵ 'ਤੇ 5 ਜੂਨ ਨੂੰ ਦਰਬਾਰ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ, 7 ਜੂਨ ਨੂੰ ਭੋਗ ਉਪਰੰਤ ਸ਼ਬਦ ਕੀਰਤਨ ਦਾ ਉਚਾਰਨ ਹੋਵੇਗਾ | ਉਪਰੰਤ ਨਿਸ਼ਾਨ ਸਾਹਿਬ ਚੱੜਾ ਕੇ ਅਤੁੱਟ ਲੰਗਰ ਵਰਤਾਇਆ ਜਾਵੇਗਾ | ਪ੍ਰਧਾਨ ਪਵਨ ਸਿੰਘ ਦੱਸਿਆ ਕਿ ਦਰਬਾਰ ਵਿਖੇ ਪਹੁੰਚ ਰਹੀ ਸੰਗਤ ਲਈ ਲੰਗਰ, ਰਹਿਣ ਦਾ ਇੰਤਜਾਮ ਤੇ ਪਾਰਕਿੰਗ ਦਾ ਪ੍ਰਬੰਧ ਕੀਤਾ ਗਿਆ ਹੈ | ਇਸ ਮੌਕੇ ਹਰਿ ਸਿੰਘ, ਅਸ਼ਵਨੀ ਕੁਮਾਰ, ਕਾਹਨ ਸਿੰਘ, ਪਵਨ ਕੁਮਾਰ, ਸਰਜੀਵਨ ਸਿੰਘ, ਮੁਕੇਸ਼ ਕੁਮਾਰ, ਪੁਸ਼ਪਿੰਦਰ ਸਿੰਘ, ਨਰਿੰਦਰ ਤੋਂ ਇਲਾਵਾ ਸਮੂਹ ਕਮੇਟੀ ਮੈਂਬਰ ਹਾਜ਼ਰ ਸਨ |