24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਸੜਕ ਹਾਦਸੇ ਦਾ ਸ਼ਿਕਾਰ ਹੋਈ ਲਖਵਿੰਦਰ ਕੌਰ ਸਮਾਜ 'ਤੇ ਨਹੀਂ ਬਣਨਾ ਚਾਹੁੰਦੀ ਬੋਝ

ਅਜੀਤ ਡੈਸਕ 07-06-2026
ਹੁਸ਼ਿਆਰਪੁਰ, 6 ਜੂਨ (ਬਲਜਿੰਦਰਪਾਲ ਸਿੰਘ)-ਸੁਪਨੇ ਸਿਰਫ਼ ਅੰਗਾਂ ਪੈਰਾਂ ਨਾਲ ਹੀ ਪੂਰੇ ਨਹੀਂ ਹੁੰਦੇ ਬਲਕਿ ਜੇਕਰ ਇਨਸਾਨ 'ਚ ਸਵੈ ਇੱਛਾ ਸ਼ਕਤੀ ਤੇ ਕੁੱਝ ਕਰਨ ਦੀ ਤਾਕਤ ਹੋਵੇ ਤਾਂ ਉਹ ਆਪਣੇ 'ਤੇ ਆਈ ਹਰ ਮੁਸੀਬਤ ਨੂੰ ਝੱਲ ਸਕਦਾ ਹੈ | ਕਿਸਮਤ ਕਦੋਂ ਕੋਈ ਮੋੜ ਲੈ ਲਵੇ ਇਸ ਬਾਰੇ ਕੁੱਝ ਕਿਹਾ ਨਹੀਂ ਜਾ ਸਕਦਾ | ਅਜਿਹਾ ਹੀ ਇਕ ਹਾਦਸਾ ਵਾਪਰਿਆ ਹਲਕਾ ਮਾਹਿਲਪੁਰ ਦੀ ਰਹਿਣ ਵਾਲੀ ਲਖਵਿੰਦਰ ਕੌਰ ਨਾਲ | ਜਿਸ ਦੀ ਜ਼ਿੰਦਗੀ ਨੂੰ ਇਕ ਭਿਆਨਕ ਸੜਕ ਹਾਦਸੇ ਨੇ ਪੂਰੀ ਤਰ੍ਹਾਂ ਨਾਲ ਬਦਲ ਕੇ ਰੱਖ ਦਿੱਤਾ | ਇਸ ਦੇ ਬਾਵਜੂਦ ਉਹ ਆਪਣੇ ਮਾਪਿਆਂ 'ਤੇ ਬੋਝ ਬਣਨ ਦੀ ਬਜਾਏ ਖ਼ੁਦ ਕੁਝ ਕਰਕੇ ਦਿਖਾਉਣ ਦੀ ਇੱਛਾ ਰੱਖਦੀ ਹੈ | ਲਖਵਿੰਦਰ ਕੌਰ ਦੇ ਪਿਤਾ ਜਸਵੀਰ ਸਿੰਘ, ਸਰਪੰਚ ਗੁਰਜੀਤ ਸਿੰਘ, ਸਮਾਜ ਸੇਵੀ ਮੁਕੇਸ਼ ਕੰਵਰ ਨੇ ਦੱਸਿਆ ਕਿ ਬੀਤੀ 16 ਜਨਵਰੀ ਨੂੰ ਅੱਡਾ ਮਾਹਿਲਪੁਰ 'ਚ ਇਕ ਦਰਦਨਾਕ ਟਰੱਕ ਹਾਦਸੇ 'ਚ ਲਖਵਿੰਦਰ ਕੌਰ ਆਪਣੀਆਂ ਦੋਵੇਂ ਲੱਤਾਂ ਗਵਾਉਣੀਆਂ ਪਈਆਂ ਅਤੇ ਅੱਜ ਉਹ ਆਪਣੀ ਰੋਜ਼ਾਨਾ ਜ਼ਿੰਦਗੀ 'ਚ ਚੱਲਣ ਫਿਰਨ ਤੋਂ ਵੀ ਅਸਮਰਥ ਹੈ ਪਰ ਇਸ ਦੇ ਬਾਵਜੂਦ ਡੂੰਘੇ ਜ਼ਖ਼ਮਾਂ ਤੋਂ ਬਾਅਦ ਲਖਵਿੰਦਰ ਕੌਰ ਮੁੜ ਆਪਣੇ ਪੈਰਾਂ 'ਤੇ ਖੜ੍ਹਾ ਹੋਣ ਦੀ ਕੋਸ਼ਿਸ਼ ਕਰ ਰਹੀ ਹੈ | ਪਰਿਵਾਰ ਦੀ ਆਰਥਿਕ ਤੰਗੀ ਤੇ ਮਜਬੂਰੀ ਉਸਦੇ ਰਾਹ ਦਾ ਰੋੜਾ ਬਣ ਰਹੀ ਹੈ | ਮਾਹਿਰ ਡਾਕਟਰਾਂ ਅਨੁਸਾਰ ਉਹ ਦੁਬਾਰਾ ਨਕਲੀ ਲੱਤਾਂ 'ਤੇ ਸਹਾਰੇ ਚੱਲ ਫਿਰ ਸਕਦੀ ਹੈ, ਪਰ ਉਸਦੇ ਇਲਾਜ ਦਾ ਖਰਚਾ ਬਹੁਤ ਜ਼ਿਆਦਾ ਹੈ | ਉਨ੍ਹਾਂ ਪੰਜਾਬ ਸਰਕਾਰ ਤੋਂ ਗੁਹਾਰ ਲਗਾਈ ਕਿ ਲਖਵਿੰਦਰ ਕੌਰ ਨੂੰ ਕੋਈ ਨੌਕਰੀ ਦਿੱਤੀ ਜਾਵੇ |
ਪਿਛਲੀ ਖ਼ਬਰ ਪੈਨਸ਼ਨਰ ਐਸੋਸੀਏਸ਼ਨ ਪਾਵਰਕਾਮ ਅਤੇ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ ਸਰਕਲ ਖੰਨਾ ਦੀ ਮੀਟਿੰਗ ਅਗਲੀ ਖ਼ਬਰ ਅਮੀਸ਼ਾ ਨੇ ਨਤੀਜੇ 'ਚ ਹਾਸਿਲ ਕੀਤਾ ਪਹਿਲਾ ਸਥਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।