27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਵਿਸ਼ਵ ਸਾਈਕਲ ਦਿਵਸ ਸੰਬੰਧੀ ਹੁਸ਼ਿਆਰਪੁਰ ਸਾਈਕਲਿੰਗ ਕਲੱਬ ਨੇ ਕੱਢੀ ਸਾਈਕਲ ਰੈਲੀ ਵਿਧਾਇਕ ਜਿੰਪਾ ਤੇ ਖੰਨਾ ਨੇ ਰੈਲੀ ਨੂੰ ਹਰੀ ਝੰਡੀ ਦਿਖਾ ਕੇ ਕੀਤਾ ਰਵਾਨਾ

ਅਜੀਤ ਡੈਸਕ 08-06-2026
ਹੁਸ਼ਿਆਰਪੁਰ, 7 ਜੂਨ (ਬਲਜਿੰਦਰਪਾਲ ਸਿੰਘ)-ਫਿੱਟ ਇੰਡੀਆ ਵਲੋਂ ਨਿਯੁਕਤ ਸਟੇਟ ਸਾਈਕਲਿੰਗ ਲੀਡਰ ਪੰਜਾਬ ਬਲਰਾਜ ਸਿੰਘ ਚੌਹਾਨ ਸਟੇਟ ਐਵਾਰਡੀ ਦੀ ਅਗਵਾਈ 'ਚ ਵਿਸ਼ਵ ਸਾਈਕਲਿੰਗ ਦਿਵਸ ਮੌਕੇ ਹੁਸ਼ਿਆਰਪੁਰ 'ਚ ਇਕ ਸਾਈਕਲਿੰਗ ਰੈਲੀ ਦਾ ਆਯੋਜਨ ਕੀਤਾ, ਜਿਸ ਨੂੰ ਵਿਧਾਇਕ ਬ੍ਰਹਮ ਸ਼ੰਕਰ ਜਿੰਪਾ ਤੇ ਸਾਬਕਾ ਸੰਸਦ ਮੈਂਬਰ ਅਵਿਨਾਸ਼ ਰਾਏ ਖੰਨਾ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ | ਸਵੇਰੇ 6.30 ਵਜੇ ਗ੍ਰੀਨ ਵਿਊ ਪਾਰਕ ਤੋਂ ਸ਼ੁਰੂ ਹੋਈ ਇਹ ਰੈਲੀ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ 'ਚੋਂ ਹੁੰਦੀ ਸਾਈਕਲ ਚਲਾਓ ਵਾਤਾਵਰਨ ਬਚਾਓ, ਦਾ ਸੁਨੇਹਾ ਦਿੰਦੀ ਗ੍ਰੀਨ ਪਾਰਕ ਵਿਖੇ ਸਮਾਪਤ ਹੋਈ | ਵਿਧਾਇਕ ਬ੍ਰਹਮ ਸ਼ੰਕਰ ਜਿੰਪਾ ਨੇ ਸਾਈਕਲਿਸਟ ਬਲਰਾਜ ਸਿੰਘ ਚੌਹਾਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਾਈਕਲਿੰਗ ਨੂੰ ਸਾਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਉਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਬਲਰਾਜ ਚੌਹਾਨ ਨੇ ਦੁਨੀਆ ਭਰ 'ਚ ਪੰਜਾਬ ਤੇ ਹੁਸ਼ਿਆਰਪੁਰ ਦਾ ਨਾਂਅ ਰੌਸ਼ਨ ਕੀਤਾ ਹੈ, ਜਿਸ ਦੇ ਚੱਲਦਿਆਂ ਪੰਜਾਬ ਸਰਕਾਰ ਨੇ ਇਨ੍ਹਾਂ ਨੂੰ ਸਟੇਟ ਐਵਾਰਡ ਨਾਲ ਸਨਮਾਨਿਤ ਕੀਤਾ | ਇਸ ਮੌਕੇ ਅਵਿਨਾਸ਼ ਰਾਏ ਖੰਨਾ ਨੇ ਕਿਹਾ ਕਿ ਸਾਨੂੰ ਆਮ ਤੌਰ 'ਤੇ ਸਾਈਕਲ ਦੀ ਵਰਤੋਂ ਕਰਨੀ ਚਾਹੀਦੀ ਹੈ | ਇਸ ਨਾਲ ਤੇਲ ਦੀ ਬੱਚਤ ਹੋਵੇਗੀ | ਉਨ੍ਹਾਂ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਤੇਲ ਗੈੱਸ ਦੀ ਬੱਚਤ ਕਰਨ ਦੀ ਅਪੀਲ ਕੀਤੀ ਹੈ | ਇਸ ਮੌਕੇ ਅੰਤਰਰਾਸ਼ਟਰੀ ਸਾਈਕਲਿਸਟ ਬਲਰਾਜ ਸਿੰਘ ਚੌਹਾਨ ਨੇ ਦੱਸਿਆ ਕਿ ਸਾਈਕਲਿੰਗ ਪ੍ਰਤੀ ਕੀਤੀਆਂ ਪ੍ਰਾਪਤੀਆਂ ਨੂੰ ਦੇਖਦਿਆਂ ਫਿੱਟ ਇੰਡੀਆ ਅਤੇ ਸਪੋਰਟ ਅਥਾਰਿਟੀ ਆਫ਼ ਇੰਡੀਆ ਵਲੋਂ ਉਨ੍ਹਾਂ ਨੂੰ ਸਟੇਟ ਸਾਈਕਲਿੰਗ ਲੀਡਰ ਪੰਜਾਬ ਨਿਯੁਕਤ ਕੀਤਾ ਹੈ | ਉਨ੍ਹਾਂ ਕਿਹਾ ਕਿ ਸਾਈਕਲਿੰਗ ਪ੍ਰਤੀ ਜਾਗਰੂਕ ਕਰਨ ਲਈ ਪੂਰੇ ਭਾਰਤ 'ਚ ਇਹ ਦਿਨ ਮਨਾਇਆ ਜਾਂਦਾ ਹੈ | ਉਨ੍ਹਾਂ ਸਾਰੇ ਸਾਇਕਲਿਸਟਾ ਦਾ ਧੰਨਵਾਦ ਕੀਤਾ | ਰੈਲੀ 'ਚ ਸੰਜੀਵ ਗੁਪਤਾ, ਡਾ. ਦਵਿੰਦਰ ਕੁਮਾਰ, ਮੁਨੀਸ਼ ਮਿੱਤਲ, ਅਭਿਸ਼ੇਕ ਗੁਪਤਾ, ਮਾਈਕਲ ਡਡਵਾਲ, ਅਸ਼ੋਕ ਕੁਮਾਰ, ਪ੍ਰੇਮ ਨਾਥ, ਰਮੇਸ਼ ਕੁਮਾਰ, ਰਾਜੀਵ ਜੈਨ, ਮਨੀਤ ਕੁਮਾਰ, ਰੋਮੇਲ ਪਾਬਲਾ, ਰੋਹਨਿਸ਼, ਕਪਿਲ, ਨਮਿਸ਼ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸੜਕ ਦੇ ਮੁਰੰਮਤ ਕਾਰਜ ਦੌਰਾਨ ਪੰਚਾਇਤ ਨੇ ਲਗਾਇਆ ਬੇਨਿਯਮੀਆਂ ਦਾ ਦੋਸ਼ ਅਗਲੀ ਖ਼ਬਰ ਗ੍ਰੀਨ ਅਸਟੇਟ ਵੈੱਲਫੇਅਰ ਸੁਸਾਇਟੀ ਨੇ ਵਾਤਾਵਰਨ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।