27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਸੜਕ ਦੇ ਮੁਰੰਮਤ ਕਾਰਜ ਦੌਰਾਨ ਪੰਚਾਇਤ ਨੇ ਲਗਾਇਆ ਬੇਨਿਯਮੀਆਂ ਦਾ ਦੋਸ਼

ਅਜੀਤ ਡੈਸਕ 08-06-2026
ਬੀਣੇਵਾਲ, 7 ਜੂਨ (ਬੈਜ ਚੌਧਰੀ)-ਬੀਤ ਇਲਾਕੇ ਦੇ ਪਿੰਡ ਸੀਹਵਾਂ 'ਚ ਸੜਕ ਦੀ ਮੁਰੰਮਤ 'ਚ ਪਿੰਡ ਦੀ ਸਰਪੰਚ ਸਮੇਤ ਹੋਰਨਾਂ ਪਿੰਡ ਵਾਸੀਆਂ ਨੇ ਬੇਨਿਯਮੀਆਂ ਦਾ ਦੋਸ਼ ਲਗਾਇਆ ਹੈ | ਇਸ ਸੰਬੰਧੀ ਸ਼ੀਲਾ ਦੇਵੀ ਸਰਪੰਚ, ਪ੍ਰਦੀਪ ਸਿੰਘ ਰੰਗੀਲਾ, ਅਮਰ ਸਿੰਘ, ਜੋਗਿੰਦਰ ਸਿੰਘ, ਮੋਹਨ ਸਿੰਘ, ਹੀਰਾ ਲਾਲ, ਹਰਮੇਸ਼ ਚੰਦ ਤੇ ਦਿਨੇਸ਼ ਰਾਣਾ ਨੇ ਦੱਸਿਆ ਕਿ ਮੇਨ ਰੋਡ ਤੋਂ (ਦਲਿਤ ਤੇ ਰਾਜਪੂਤ ਬਸਤੀ ਤੱਕ) ਬਣ ਰਹੀ ਲਿੰਕ ਸੜਕ 'ਤੇ ਠੇਕੇਦਾਰ ਵਲੋਂ ਨਿਯਮਾਂ ਦੇ ਉਲਟ ਕੰਮ ਕੀਤਾ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਸੜਕ 'ਤੇ ਪਾਈ ਜਾ ਰਹੀ ਰੋੜੀ ਦਾ ਸਾਈਜ਼ ਵੱਡਾ (65 ਐਮ. ਐਮ) ਹੈ ਅਤੇ ਸਾਬਤ (ਗੋਲ) ਪੱਥਰ ਪਾਇਆ ਜਾ ਰਿਹਾ ਹੈ ਅਤੇ ਇਹ ਪੱਥਰ ਵੀ ਬੀਤ ਇਲਾਕੇ ਦੇ ਲੋਕਲ ਕਰੈਸ਼ਰ ਤੋਂ ਲਿਆ ਕੇ ਪਾਇਆ ਗਿਆ ਹੈ ਜਦ ਕਿ ਸਰਕਾਰੀ ਸਪੈਸੀਫਿਕੇਸ਼ਨਾਂ ਮੁਤਾਬਿਕ ਸਾਬਤ ਗੋਲ, ਵੱਡੇ ਸਾਈਜ਼ ਦਾ ਅਤੇ ਲੋਕਲ ਪੱਥਰ ਨਹੀਂ ਆਇਆ ਜਾ ਸਕਦਾ | ਉਨ੍ਹਾਂ ਇਸ ਕੰਮ ਸੰਬੰਧੀ ਡਿਪਟੀ ਕਮਿਸ਼ਨਰ ਨੂੰ ਜਾਂਚ ਕਰਨ ਦੀ ਮੰਗ ਕੀਤੀ ਹੈ | ਇਸ ਸੰਬੰਧੀ ਪੰਜਾਬ ਮੰਡੀ ਬੋਰਡ ਦੇ ਐੱਸ. ਡੀ. ਓ. ਅਮਨ ਮਹਿਰਾ ਨੇ ਕਿਹਾ ਕਿ ਠੇਕੇਦਾਰ ਵਲੋਂ ਜੋ ਸਾਬਤ ਤੇ ਮੋਟਾ ਪੱਥਰ ਪਾਇਆ ਗਿਆ ਉਸ ਨੂੰ ਕਢਵਾ ਦਿੱਤਾ ਜਾਵੇਗਾ | ਜਦ ਉਨ੍ਹਾਂ ਨੂੰ ਪੁੱਛਿਆ ਕਿ ਪੱਥਰ 'ਤੇ ਰੋੜੀ ਲੋਕਲ ਬੀਤ ਦੀਆਂ ਖੱਡਾਂ ਦੀ ਪਾਈ ਜਾ ਰਹੀ ਹੈ ਜਦ ਕਿ ਵਿਭਾਗੀ ਸਪੈਸੀਫਿਕੇਸ਼ਨਾਂ ਮੁਤਾਬਿਕ ਸਿਰਫ਼ ਭਰਤਗੜ ਤੇ ਪਠਾਨਕੋਟ ਦੀਆਂ ਖੱਡਾਂ ਦੀ ਰੋੜੀ ਹੀ ਪਾਈ ਜਾ ਸਕਦੀ ਹੈ ਤਾਂ ਉਨ੍ਹਾਂ ਇਸ ਦਾ ਸਪਸ਼ਟ ਉੱਤਰ ਦੇਣ ਦੀ ਥਾਂ ਗੋਲਮੋਲ ਜਵਾਬ ਦਿੰਦਿਆਂ ਕਿਹਾ ਕਿ ਅਸੀਂ ਤਾਂ ਲੋਕਲ ਪੱਥਰ ਹੀ ਵਰਤੋਂ ਕਰਦੇ ਹਾਂ | ਜੱਟ ਮਹਾਂ ਸਭਾ ਪੰਜਾਬ ਦੇ ਸੂਬਾ ਜਨਰਲ ਸਕੱਤਰ ਅਜੈਬ ਸਿੰਘ ਬੋਪਾਰਾਏ, ਸੰਮਤੀ ਮੈਂਬਰ ਕਮਲ ਕਟਾਰੀਆ ਨੇ ਬੀਤ ਇਲਾਕੇ ਦੀਆਂ ਸਾਰੀਆਂ ਸੜਕਾਂ ਤੇ ਪਾਏ ਲੋਕਲ ਅਤੇ ਘਟੀਆ ਪੱਥਰ ਦੀ ਜਾਂਚ ਕਰਕੇ ਕਾਰਵਾਈ ਦੀ ਮੰਗ ਕੀਤੀ ਹੈ |
ਪਿਛਲੀ ਖ਼ਬਰ ਨੈਣੋਵਾਲ ਵੈਦ ਦੇ ਸੱਭਿਆਚਾਰਕ ਮੇਲੇ ਦਾ ਪੋਸਟਰ ਜਾਰੀ ਅਗਲੀ ਖ਼ਬਰ ਵਿਸ਼ਵ ਸਾਈਕਲ ਦਿਵਸ ਸੰਬੰਧੀ ਹੁਸ਼ਿਆਰਪੁਰ ਸਾਈਕਲਿੰਗ ਕਲੱਬ ਨੇ ਕੱਢੀ ਸਾਈਕਲ ਰੈਲੀ ਵਿਧਾਇਕ ਜਿੰਪਾ ਤੇ ਖੰਨਾ ਨੇ ਰੈਲੀ ਨ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।