27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਪੁਲਿਸ ਦੀ ਲਾਠੀ ਸਦਾ ਹੱਕ ਮੰਗਦੇ ਲੋਕਾਂ 'ਤੇ ਹੀ ਵਰ੍ਹਦੀ ਹੈ-ਕਿਸਾਨ ਆਗੂ ਤਲਵਿੰਦਰ ਹੀਰ

ਅਜੀਤ ਡੈਸਕ 08-06-2026
ਮਾਹਿਲਪੁਰ, 7 ਜੂਨ (ਰਜਿੰਦਰ ਸਿੰਘ)-ਬੀਤੇ ਦਿਨੀਂ ਬਿਜਲੀ ਬੋਰਡ 'ਚ ਪੜ੍ਹੇ ਲਿਖੇ ਅਪ੍ਰੈਟਸਿਪ ਕਰ ਰਹੇ ਲਾਈਨਮੈਨਾਂ ਦੀਆਂ ਜਾਇਜ਼ ਮੰਗਾਂ ਸੁਣਨ ਜਾਂ ਮੰਨਣ ਦੀ ਥਾਂ ਪੰਜਾਬ ਸਰਕਾਰ ਦੇ ਇਸ਼ਾਰੇ ਤੇ ਪੰਜਾਬ ਪੁਲਿਸ ਨੇ ਅਣਮਨੁੱਖੀ ਤਸ਼ੱਦਦ ਢਾਹਿਆ ਤੇ ਜ਼ਖ਼ਮੀ ਹੋਇਆਂ ਨੂੰ ਵੀ ਲੱਤਾਂ ਤੋਂ ਫੜ-ਫੜ ਕੇ ਸੜਕਾਂ 'ਤੇ ਘੜੀਸਿਆ ਗਿਆ | ਜਿਸ ਦੀ ਇਨਸਾਫ਼ਪਸੰਦ ਲੋਕਾਂ ਵਲੋਂ ਸਖ਼ਤ ਸ਼ਬਦਾਂ 'ਚ ਨਿਖੇਧੀ ਕਰਦਿਆਂ ਪੁਲਿਸ ਅਫ਼ਸਰਾਂ ਤੇ ਮੁਲਾਜ਼ਮਾਂ ਖ਼ਿਲਾਫ਼ ਵਿਭਾਗੀ ਜਾਂਚ ਤੇ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ | ਇਹ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ ਜ਼ਿਲ੍ਹਾ ਹੁਸ਼ਿਆਰਪੁਰ ਦੇ ਪ੍ਰਚਾਰ ਸਕੱਤਰ ਤਲਵਿੰਦਰ ਸਿੰਘ ਹੀਰ ਨੰਗਲ ਖਿਲਾੜੀਆਂ ਨੇ ਕਿਹਾ ਕਿ ਪੁਲਿਸ ਅਫ਼ਸਰਾਂ ਦੀ ਲਾਠੀ ਹਰ ਵਾਰ ਸਿਰਫ਼ ਆਮ ਲੋਕਾਂ ਤੇ ਵਰ੍ਹਦੀ ਹੈ ਜਦੋਂ ਕਿ ਦੇਸ਼ ਤੇ ਸੂਬੇ ਪੰਜਾਬ ਨੂੰ ਉਜਾੜਨ ਵਾਲੇ ਨਿਕੰਮੇ ਲੁਟੇਰੇ ਆਗੂ ਇਨ੍ਹਾਂ ਨੂੰ ਸ਼ਰੇਆਮ ਬੇਇੱਜ਼ਤ ਕਰਦੇ ਹਨ ਪਰ ਇਹ ਉਨ੍ਹਾਂ ਮੂਹਰੇ ਲੇਲ੍ਹੜੀਆਂ ਕੱਢਦੇ ਫਿਰਦੇ ਨੇ | ਸਾਰੀਆਂ ਇਨਸਾਫ਼ਪਸੰਦ ਜਨਤਕ ਜਥੇਬੰਦੀਆਂ ਨੇ ਬਿਜਲੀ ਮੁਲਾਜ਼ਮਾਂ 'ਤੇ ਹੋਏ ਪੁਲਸੀਆ ਲਾਠੀਚਾਰਜ ਦੀ ਸਖ਼ਤ ਸ਼ਬਦਾਂ 'ਚ ਨਿੰਦਿਆ ਕਰਦਿਆਂ ਦੋਸ਼ੀ ਅਫ਼ਸਰਾਂ ਵਿਰੁੱਧ ਬਣਦੀ ਕਾਰਵਾਈ ਕਰਨ ਤੇ ਮੁਲਾਜ਼ਮਾਂ ਦੀਆਂ ਮੰਗ ਤੁਰੰਤ ਮੰਨਣ ਲਈ ਆਵਾਜ਼ ਬੁਲੰਦ ਕੀਤੀ |
ਪਿਛਲੀ ਖ਼ਬਰ ਐੱਸ. ਐਮ. ਓ. ਡਾ. ਮਨਮੋਹਨ ਸਿੰਘ ਤੇ ਪੈ੍ਰਜ਼ੀਡੈਂਟ ਸਿੱਧੂ ਦਾ ਸਨਮਾਨ ਅਗਲੀ ਖ਼ਬਰ ਨੈਣੋਵਾਲ ਵੈਦ ਦੇ ਸੱਭਿਆਚਾਰਕ ਮੇਲੇ ਦਾ ਪੋਸਟਰ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।