ਦਸੂਹਾ, 7 ਜੂਨ (ਭੁੱਲਰ)-ਰੰਧਾਵਾ ਸ਼ੂਗਰ ਮਿੱਲ ਤੇ ਬਲੱਡ ਡੋਨਰ ਵੈੱਲਫੇਅਰ ਸੁਸਾਇਟੀ ਦਸੂਹਾ ਵਲੋਂ ਸੀਨੀਅਰ ਮੈਡੀਕਲ ਅਫ਼ਸਰ ਡਾ. ਮਨਮੋਹਨ ਸਿੰਘ ਸਿਵਲ ਹਸਪਤਾਲ ਦਸੂਹਾ ਤੇ ਮਿਲ ਦੇ ਪੈ੍ਰਜ਼ੀਡੈਂਟ ਰਮਨਦੀਪ ਸਿੰਘ ਸਿੱਧੂ ਦਾ ਸਨਮਾਨ ਕੀਤਾ | ਇਸ ਮੌਕੇ ਉਨ੍ਹਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕੀਤੇ ਗਏ ਅਤੇ ਉਨ੍ਹਾਂ ਵਲੋਂ ਨਿਭਾਈਆਂ ਜਾ ਰਹੀਆਂ ਸ਼ਾਨਦਾਰ ਸੇਵਾਵਾਂ ਦੀ ਸ਼ਲਾਘਾ ਕੀਤੀ ਗਈ | ਇਸ ਮੌਕੇ ਏ. ਜੀ. ਐਮ. ਦੇਸਰਾਜ ਠਾਕੁਰ, ਕੇਨ ਮੈਨੇਜਰ ਪੰਕਜ ਕੁਮਾਰ, ਵਿਸ਼ਾਲ ਵਾਲੀਆ, ਡਾ. ਹਰਸ਼ਪ੍ਰੀਤ ਕੌਰ, ਡਾ. ਬਹਾਦਰ ਸਿੰਘ, ਡਾ. ਬੰਤ ਸਿੰਘ, ਸੀਨੀਅਰ ਮੈਡੀਕਲ ਲੈਬ ਟੈਕਨੀਸ਼ੀਅਨ ਡੈਨੀਅਲ, ਸਟਾਫ਼ ਨਰਸ ਰਾਜਿੰਦਰ ਕੌਰ, ਲੈਬ ਟੈਕਨੀਸ਼ੀਅਨ ਹਰਦਿਆਲ ਸਿੰਘ, ਇੰਦਰਜੀਤ ਸਿੰਘ ਭੱਟੀਆਂ, ਮੁਨੀਸ਼ ਚੌਧਰੀ, ਪਰਮਿੰਦਰ ਸਿੰਘ ਬੱਬਲੂ, ਸਿਮਰਨ ਸੰਧੂ, ਮੈਡਮ ਬਲਵਿੰਦਰ ਕੌਰ ਹਾਜ਼ਰ ਸਨ |